ਮੋਗਾ ਦੇ ਡੀ.ਸੀ. ਕੰਪਲੈਕਸ ਉੱਪਰ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਲਹਿਰਾਇਆ ਖਾਲਿਸਤਾਨ ਦਾ ਝੰਡਾ

By  Shanker Badra August 14th 2020 01:41 PM

ਮੋਗਾ ਦੇ ਡੀ.ਸੀ. ਕੰਪਲੈਕਸ ਉੱਪਰ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਲਹਿਰਾਇਆ ਖਾਲਿਸਤਾਨ ਦਾ ਝੰਡਾ:ਮੋਗਾ :ਮੋਗਾ ਦੇ ਡੀ.ਸੀ ਕੰਪਲੈਕਸ ਉੱਪਰ ਖਾਲਿਸਤਾਨ ਦਾ ਝੰਡਾ ਲਹਿਰਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਬਾਅਦ ਪੁਲਿਸ ਵਿੱਚ ਭੱਜਦੌੜ ਮਚ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ 'ਤੇ ਕਈ ਸਵਾਲੀਆਂ ਨਿਸ਼ਾਨ ਖੜੇ ਹੋ ਰਹੇ ਹਨ।

ਮੋਗਾ ਦੇ ਡੀ.ਸੀ. ਕੰਪਲੈਕਸ ਉੱਪਰ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਲਹਿਰਾਇਆ ਖਾਲਿਸਤਾਨ ਦਾ ਝੰਡਾ

ਦਰਅਸਲ 'ਚ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਮੋਗਾ ਦੇ ਡੀ.ਸੀ. ਕੰਪਲੈਕਸ ਦੇ ਉੱਪਰ ਅੱਜ ਸਵੇਰੇ 2 ਅਣਪਛਾਤਿਆਂ ਨੌਜਵਾਨਾਂ ਵੱਲੋਂ ਤਿਰੰਗੇ ਝੰਡੇ ਨੂੰ ਉਤਾਰ ਕੇ ਉਸ ਦੀ ਥਾਂ 'ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ ਹੈ। ਉਕਤ ਨੌਜਵਾਨ ਤਿਰੰਗਾ ਝੰਡਾ ਵੀ ਆਪਣੇ ਨਾਲ ਲੈ ਗਏ।

ਮੋਗਾ ਦੇ ਡੀ.ਸੀ. ਕੰਪਲੈਕਸ ਉੱਪਰ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਲਹਿਰਾਇਆ ਖਾਲਿਸਤਾਨ ਦਾ ਝੰਡਾ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਅਤੇ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਨੌਜਵਾਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰਨ ਦੇ ਨਾਲ-ਨਾਲ ਸ਼ਹਿਰ 'ਚ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ।

ਮੋਗਾ ਦੇ ਡੀ.ਸੀ. ਕੰਪਲੈਕਸ ਉੱਪਰ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਲਹਿਰਾਇਆ ਖਾਲਿਸਤਾਨ ਦਾ ਝੰਡਾ

ਇਸ ਦੌਰਾਨ ਮੋਗਾ ਵਿੱਚ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਸ਼ਰਾਰਤੀਆਂ ਵਲੋਂ ਕੀਤੀ ਗਈ ਇਸ ਕਾਰਵਾਈ ਕਰਕੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਨਾਲ ਖੁਫੀਆ ਤੰਤਰ 'ਤੇ ਵੀ ਸਵਾਲੀਆ ਨਿਸ਼ਾਨ ਉੱਠ ਰਹੇ ਹਨ ਕਿ  ਇਸ ਤਰ੍ਹਾਂ ਦੀ ਵੱਡੀ ਕਾਰਵਾਈ ਕਿਵੇਂ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਸਿੱਖ ਫਾਰ ਜਸਟਿਸ ਦੀ 15 ਅਗਸਤ ਨੂੰ ਲੈ ਕੇ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸੂਬਾ ਪੁਲਿਸ ਨੇ ਹਾਈ ਅਲਰਟ ਜਾਰੀ ਕੀਤਾ ਹੈ। ਦਿੱਲੀ ਵਿਚ ਸਿੱਖ ਫਾਰ ਜਸਟਿਸ ਨੇ 14,15 ਤੇ 16 ਅਗਸਤ ਨੂੰ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ 125,000 ਡਾਲਰ ਦੇਣ ਦਾ ਐਲਾਨ ਕੀਤਾ ਹੈ।

-PTCNews

Related Post