ਮੋਗਾ ਗੋਲੀ ਕਾਂਡ 'ਚ ਦੂਜੀ ਕੁੜੀ ਦੀ ਵੀ ਇਲਾਜ ਦੌਰਾਨ ਹੋਈ ਮੌਤ, ਸਰਪੰਚ ਦੇ ਮੁੰਡੇ ਨੇ ਕੀਤੀ ਸੀ ਫਾਇਰਿੰਗ   

By  Shanker Badra March 19th 2021 01:22 PM -- Updated: March 19th 2021 01:45 PM

ਮੋਗਾ : ਮੋਗਾ ਦੇ ਪਿੰਡ ਮਾਣੂੰਕੇ ਵਿਖੇ ਵੀਰਵਾਰ ਸ਼ਾਮ ਨੂੰ ਹੋਈ ਇੱਕ ਨੌਜਵਾਨ ਵੱਲੋਂ ਕੀਤੀ ਫਾਇਰਿੰਗ ਮਾਮਲੇ 'ਚ ਜ਼ਖਮੀ ਦੋਵੇਂ ਕੁੜੀਆਂ ਦੀ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਮੌਤ ਹੋ ਗਈ ਹੈ। ਇਨ੍ਹਾਂ ਲੜਕੀਆਂ ਦੀ ਪਛਾਣ ਅਮਨਪ੍ਰੀਤ ਤੇ ਕਮਲਪ੍ਰੀਤ ਪਿੰਡ ਸੇਖਾ ਖੁਰਦ ਵਜੋਂ ਹੋਈ ਹੈ ਅਤੇ ਇਹ ਦੋਵੇਂ ਹੀ ਸਕੀਆਂ ਭੈਣਾਂ ਸਨ। ਕਾਤਿਲ ਪਿੰਡ ਦੇ ਸਰਪੰਚ ਦਾ ਮੁੰਡਾ ਹੈ, ਜੋ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ ਸੀ।

Moga Firing Case : Two sisters death in firing incident at Manunke village in Moga ਮੋਗਾ ਗੋਲੀ ਕਾਂਡ 'ਚ ਦੂਜੀ ਕੁੜੀ ਦੀ ਵੀ ਇਲਾਜ਼ ਦੌਰਾਨ ਹੋਈ ਮੌਤ, ਸਰਪੰਚ ਦੇ ਮੁੰਡੇ ਨੇ ਕੀਤੀ ਸੀ ਫਾਇਰਿੰਗ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਦਰਅਸਲ 'ਚ ਬੀਤੇ ਦਿਨੀਂ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਗਿੱਲ ਦੇ ਬੱਸ ਅੱਡੇ 'ਤੇ ਪਿੰਡ ਸੇਖਾਂ ਖੁਰਦ ਦੇ ਸਰਪੰਚ ਦੇ ਮੁੰਡੇ ਨੇ ਕਾਰ ਤੋਂ ਉਤਰਦੇ ਸਮੇਂ ਆਪਣੀ ਪ੍ਰੇਮਿਕਾ ਅਤੇ ਉਸ ਦੀ ਸਹੇਲੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਕੁੜੀ ਦੇ ਸਿਰ ਵਿੱਚ ਗੋਲੀ ਲੱਗੀ ਸੀ, ਜਦੋਂ ਕਿ ਦੂਜੀ ਜ਼ਖਮੀ ਹਾਲਤ ਵਿੱਚ ਹੇਠਾਂ ਡਿੱਗ ਪਈ ਸੀ।

Moga Firing Case : Two sisters death in firing incident at Manunke village in Moga ਮੋਗਾ ਗੋਲੀ ਕਾਂਡ 'ਚ ਦੂਜੀ ਕੁੜੀ ਦੀ ਵੀ ਇਲਾਜ਼ ਦੌਰਾਨ ਹੋਈ ਮੌਤ, ਸਰਪੰਚ ਦੇ ਮੁੰਡੇ ਨੇ ਕੀਤੀ ਸੀ ਫਾਇਰਿੰਗ

ਇਸ ਵਾਰਦਾਤ ਤੋਂ ਬਾਅਦ ਨੇੜੇ ਹੀ ਰਹਿੰਦੇ ਇੱਕ ਵਿਅਕਤੀ ਨੇ ਕੁੜੀਆਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਰਸਤੇ ਵਿੱਚ ਹੀ ਇੱਕ ਕੁੜੀ ਨੇ ਦਮ ਤੋੜ ਦਿੱਤਾ ਜਦਕਿ ਦੂਜੀ ਕੁੜੀ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ।

Moga Firing Case : Two sisters death in firing incident at Manunke village in Moga ਮੋਗਾ ਗੋਲੀ ਕਾਂਡ 'ਚ ਦੂਜੀ ਕੁੜੀ ਦੀ ਵੀ ਇਲਾਜ਼ ਦੌਰਾਨ ਹੋਈ ਮੌਤ, ਸਰਪੰਚ ਦੇ ਮੁੰਡੇ ਨੇ ਕੀਤੀ ਸੀ ਫਾਇਰਿੰਗ

ਪੁਲਿਸ ਨੇ ਇਸ ਕਾਂਡ ਦੇ ਦੋਸ਼ੀ ਗੁਰਵੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਿ ਸੇਖਾ ਖ਼ੁਰਦ ਪਿੰਡ ਦਾ ਹੀ ਰਹਿਣਾ ਵਾਲਾ ਹੈ। ਪੁਲਿਸ ਨੇ ਉਸ ਨੂੰ ਲੁਧਿਆਣਾ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਜੁਰਮ ਵਿਚ ਵਰਤੀ ਗਈ ਅਲਟੋ ਕਾਰ ਵੀ ਉਸ ਕੋਲੋਂ ਬਰਾਮਦ ਕੀਤੀ ਗਈ ਹੈ। ਸਥਾਨਕ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹਥਿਆਰ ਵੀ ਬਰਾਮਦ ਹੋਇਆ ਹੈ।

Moga Firing Case : Two sisters death in firing incident at Manunke village in Moga ਮੋਗਾ ਗੋਲੀ ਕਾਂਡ 'ਚ ਦੂਜੀ ਕੁੜੀ ਦੀ ਵੀ ਇਲਾਜ਼ ਦੌਰਾਨ ਹੋਈ ਮੌਤ, ਸਰਪੰਚ ਦੇ ਮੁੰਡੇ ਨੇ ਕੀਤੀ ਸੀ ਫਾਇਰਿੰਗ

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ 'ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ

ਡੀਐਸਪੀ ਪਰਸਨ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਨਿਹਾਲ ਵਾਲਾ ਨੇ ਦੋਸ਼ੀ ਨੂੰ ਕਾਬੂ ਕਰ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਾਰਨਾਂ ਬਾਰੇ ਨਹੀਂ ਦੱਸ ਰਹੀ। ਇਸ ਘਟਨਾਂ ਨੇ ਪੂਰੇ ਮੋਗੇ ਜ਼ਿਲ੍ਹੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਵਾਲ ਇਹ ਵੀ ਪੈਦਾ ਹੋ ਰਹੇ ਨੇ ਕਿ ਦੋਸ਼ੀ ਕੋਲ ਹਥਿਆਰ ਕਿਥੋਂ ਆਇਆ।

-PTCNews

Related Post