ਮੋਗਾ ਪੁਲਿਸ ਦੀ ਵੱਡੀ ਕਾਮਯਾਬੀ, 18 ਕੁਇੰਟਲ ਭੁੱਕੀ ਸਮੇਤ 11 ਦੋਸ਼ੀਆ ਖਿਲਾਫ ਮੁਕੱਦਮਾ ਦਰਜ

By  Riya Bawa November 2nd 2021 01:13 PM -- Updated: November 2nd 2021 01:14 PM

ਮੋਗਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੇ ਤਹਿਤ ਅੱਜ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਤਹਿਤ ਮੋਗਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੋਗਾ ਪੁਲਸ ਨੇ ਇਕ ਗਡਾਊਨ 'ਚੋਂ 18 ਕੁਇੰਟਲ ਭੁੱਕੀ, ਇਕ ਜ਼ਾਇਲੋ ਗੱਡੀ ਤੇ ਟਰੱਕ ਬਰਾਮਦ ਕੀਤਾ ਹੈ। ਹਾਲਾਂਕਿ ਮੌਕੇ ਤੇ ਕੋਈ ਵੀ ਨਸ਼ਾ ਤਸਕਰ ਪਾਇਆ ਨਹੀਂ ਗਿਆ ਪਰ ਮੋਗਾ ਪੁਲਿਸ ਨੇ ਤਫਤੀਸ਼ ਕਰਨ ਤੋਂ ਬਾਅਦ 11 ਲੋਕਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਤੇ ਜਲਦ ਗ੍ਰਿਫ਼ਤਾਰੀ ਦਾ ਦਾਅਵਾ ਮੋਗਾ ਪੁਲਸ ਕਰ ਰਹੀ ਹੈ ।

ਜਾਣਕਾਰੀ ਦਿੰਦਿਆਂ ਮੋਗਾ ਦੇ ਐੱਸਐੱਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਪਿੱਪਲ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਦੌਲੇਵਾਲਾ, ਜੋ ਕਿ ਇਸ ਵਕਤ ਜੇਲ ਵਿੱਚ ਬੰਦ ਹੈ ਅਤੇ ਜੇਲ੍ਹ ਵਿੱਚੋਂ ਹੀ ਫੋਨ ਤੇ ਸੰਪਰਕ ਕਰਕੇ ਪੋਸਤ ਵੇਚਣ ਦੇ ਧੰਦੇ ਵਿੱਚ ਸ਼ਾਮਲ ਹੈ। ਜੋ ਦੋਸ਼ੀਆਂ ਨੇ ਮਿਲ ਕੇ ਬੱਡੂਵਾਲ ਬਾਈਪਾਸ ਧਰਮਕੋਟ ਤੋਂ ਜਲੰਧਰ ਸਾਈਡ ਵਾਲੇ ਪਾਸੇ ਇਕ ਗੋਦਾਮ ਲਿਆ ਹੋਇਆ ਹੈ, ਜਿਸ ਵਿਚ ਇਹ ਬਾਹਰਲੀਆ ਸਟੇਟਾਂ ਤੋਂ ਪੋਸਤ ਲਿਆ ਕੇ ਰੱਖਦੇ ਹਨ ਅਤੇ ਬਾਅਦ ਵਿੱਚ ਆਪਣੇ ਗਾਹਕਾਂ ਨੂੰ ਸਪਲਾਈ ਕਰਦੇ ਹਨ।

ਐੱਸਐਸਪੀ ਨੇ ਦੱਸਿਆ ਕਿ ਇਤਲਾਹ ਅਨੁਸਾਰ ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ ਤਲਾਸ਼ੀ ਕਰਨ ਪਰ 90 ਗੱਟੇ ਚੂਰਾ ਪੋਸਤ ਹਰੇਕ ਵਿੱਚੋਂ 20/20 ਕਿਲੋ ਭੁੱਕੀ ਚੂਰਾ ਪੋਸਤ ਕੁੱਲ 18 ਕੁਇੰਟਲ ( 180 ) ਕਿਲੋਗ੍ਰਾਮ ) ਭੁੱਕੀ ਚੂਰਾ ਪੋਸਤ, ਇਕ ਟਰੱਕ ਨੰਬਰ HR 64-6119 ਅਤੇ ਕਾਰ Xylo ਨੰਬਰ PB 05 j 9539 ਬ੍ਰਾਮਦ ਕੀਤੇ ਗਏ । ਮੁਕੱਦਮਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੋਡ ਕੀਤੇ ਜਾ ਰਹੇ ਹਨ। ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਮਗਲਿੰਗ ਵਿੱਚ ਸ਼ਾਮਲ ਬੈਕਵਰਡ ਲਿੰਕ ਅਤੇ ਫਾਰਵਰਡ ਲਿੰਕ ਦੋ ਵਿਅਕਤੀਆਂ ਨੂੰ ਵੀ ਇਸ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਨਸ਼ਿਆਂ ਦੀ ਸਪਲਾਈ ਦੀ ਲਾਈਨ ਨੂੰ ਤੋੜਿਆ ਜਾਵੇਗਾ।

-PTC News

Related Post