ਜੇਕਰ ਤੁਸੀ ਵੀ ਫੇਸਬੁੱਕ ਚਲਾਉਂਦੇ ਹੋ ਤਾਂ ਹੋ ਜਾਓ ਸਾਵਧਾਨ ! ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ ਕਾਰਾ

By  Joshi November 5th 2018 09:01 AM

ਜੇਕਰ ਤੁਸੀ ਵੀ ਫੇਸਬੁੱਕ ਚਲਾਉਂਦੇ ਹੋ ਤਾਂ ਹੋ ਜਾਓ ਸਾਵਧਾਨ ! ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ ਕਾਰਾ,ਮੋਗਾ: ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਪ੍ਰੇਸ਼ਾਨ ਹੋ ਜਾਓਗੇ। ਇਹ ਮਾਮਲਾ ਫੇਸਬੁੱਕ ਦਾ ਹੈ, ਜਿਥੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਈਆਂ ਦੇ ਦਿਲ ਇਥੇ ਜੁੜਦੇ ਹਨ ਅਤੇ ਕਈਆਂ ਦੇ ਦਿਲ ਫੇਸਬੁੱਕ ਤੋੜ ਵੀ ਦਿੰਦੀ ਹੈ, ਪਰ ਇਹ ਮਾਮਲਾ ਕੁਝ ਹੋਰ ਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਇੱਕ ਨੌਜਵਾਨ ਨੂੰ ਫੇਸਬੁੱਕ 'ਤੇ ਪਿਆਰ ਤਾਂ ਮਿਲਿਆ, ਪਰ ਪਿਆਰ ਕਰਨ ਵਾਲੇ ਦਾ ਸਾਥ ਨਹੀਂ ਮਿਲਿਆ। ਦਰਅਸਲ ਮੋਗੇ ਦਾ ਲੜਕਾ ਕੁਲਵਿੰਦਰ ਸਿੰਘ ਜਿਸ ਨੂੰ ਫੇਸਬੁੱਕ 'ਤੇ ਇੱਕ ਲੜਕੀ ਨਾਲ ਪਿਆਰ ਹੋ ਗਿਆ, ਜਿਸ ਨਾਲ ਉਹ ਵਿਆਹ ਦੇ ਸੁਪਨੇ ਸਜਾਈ ਬੈਠਾ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਲੜਕੀ ਨਹੀਂ ਲੜਕਾ ਹੈ। ਹੋਰ ਪੜ੍ਹੋ: #MeToo ਮੁਹਿੰਮ ‘ਚ ਫਸਿਆ ਪੰਜਾਬ ਦਾ ਇੱਕ ਕੈਬਨਿਟ ਮੰਤਰੀ ,ਕੀ ਇਸ ਮੰਤਰੀ ਦੀ ਹੋਵੇਗੀ ਛੁੱਟੀ ? ਸੂਤਰਾਂ ਅਨੁਸਾਰ ਕੁਲਵਿੰਦਰ ਸਿੰਘ ਨਾਂ ਦੇ ਲੜਕੇ ਨੂੰ ਦੋ ਸਾਲ ਪਹਿਲਾਂ ਇਕ ਲੜਕੀ ਦੇ ਨਾਂ ਦੀ ਆਈ. ਡੀ. ਤੋਂ ਫਰੈਂਡ ਰਿਕੁਐੈਸਟ ਆਈ ਸੀ, ਜਿਸ ਨੂੰ ਕੁਲਵਿੰਦਰ ਨੇ ਲੜਕੀ ਸਮਝ ਕੇ ਅਕਸੈਪਟ ਕਰ ਲਿਆ। ਗੱਲਬਾਤ ਦਾ ਸਿਲਸਿਲਾ ਅੱਗੇ ਵਧਿਆ ਤਾਂ ਫੇਕ ਆਈ. ਡੀ. ਚਲਾ ਰਹੇ ਮੁੰਡੇ ਨੇ ਕੁੜੀ ਦੀ ਆਵਾਜ਼ 'ਚ ਕੁਲਵਿੰਦਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਹ ਕੁਲਵਿੰਦਰ ਕੋਲੋਂ ਪੈਸੇ, ਮੋਬਾਇਲ ਫੋਨ ਦੀ ਡਿਮਾਂਡ ਕਰਦਾ ਰਿਹਾ ਤੇ ਕੁਲਵਿੰਦਰ ਖੁਸ਼ੀ-ਖੁਸ਼ੀ ਉਸਨੂੰ ਪੂਰੀ ਵੀ ਕਰਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਪਿਆਰ 'ਚ ਪਾਗਲ ਹੋਏ ਕੁਲਵਿੰਦਰ ਨੇ ਉਸ ਨੂੰ ਇੱਕ ਐਕਟਿਵਾ ਵੀ ਲੈ ਦਿੱਤੀ। ਜਦੋ ਇਸ ਬਾਰੇ ਕੁਲਵਿੰਦਰ ਨੂੰ ਪਤਾ ਚੱਲਿਆ ਕਿ ਉਹ ਕੁੜੀ ਨਹੀਂ ਬਲਕਿ ਮੁੰਡਾ ਹੈ ਕਿ ਕੁਲਵਿੰਦਰ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਦੇ ਬਾਅਦ ਪੁਲਿਸ ਨੇ 2 ਆਰੋਪੀਆਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। —PTC News

Related Post