ਮੋਗਾ: ਪਿੰਡ ਸੱਦਾ ਸਿੰਘ ਵਾਲਾ 'ਚ ਕਾਂਗਰਸ ਨੂੰ ਛੱਡ ਸਾਬਕਾ ਸਰਪੰਚ ਗੁਰਦੇਵ ਸਿੰਘ ਸਮੇਤ 50 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ

By  Jashan A May 8th 2019 09:04 AM -- Updated: May 8th 2019 09:08 AM

ਮੋਗਾ: ਪਿੰਡ ਸੱਦਾ ਸਿੰਘ ਵਾਲਾ 'ਚ ਕਾਂਗਰਸ ਨੂੰ ਛੱਡ ਸਾਬਕਾ ਸਰਪੰਚ ਗੁਰਦੇਵ ਸਿੰਘ ਸਮੇਤ 50 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ,ਮੋਗਾ: ਲੋਕ ਸਭਾ ਚੋਣਾਂ ਦੀ ਤਾਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਉਵੇਂ-ਉਵੇਂ ਸਿਆਸੀ ਪਾਰਟੀਆਂ 'ਚ ਦਲ ਬਦਲੀ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ। [caption id="attachment_292569" align="aligncenter" width="300"]sad ਮੋਗਾ: ਪਿੰਡ ਸੱਦਾ ਸਿੰਘ ਵਾਲਾ 'ਚ ਕਾਂਗਰਸ ਨੂੰ ਛੱਡ ਸਾਬਕਾ ਸਰਪੰਚ ਗੁਰਦੇਵ ਸਿੰਘ ਸਮੇਤ 50 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ[/caption] ਇਸੇ ਕੜੀ ਤਹਿਤ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋ ਪਿੰਡ ਸੱਦਾ ਸਿੰਘ ਵਾਲਾ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਨੇ ਆਪਣੇ ਸਾਥੀਆਂ ਸਮੇਤ 50 ਪਰਿਵਾਰਾਂ ਨੇ ਕਾਗਰਸ ਪਾਰਟੀ ਨੂੰ ਛੱਡ ਕੇ ਹਲਕਾ ਇੰਚਾਰਜ ਮੋਗਾ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਅਕਾਲੀ ਦਲ ਦਾ ਪੱਲ੍ਹਾ ਫੜ੍ਹਿਆ। ਹੋਰ ਪੜ੍ਹੋ:ਬ੍ਰਹਮ ਮਹਿੰਦਰਾ ਜੀ! ਤੁਸੀਂ ਆਪਣੀ ਡਿਊਟੀ ਕਿਉਂ ਨਹੀਂ ਕਰ ਰਹੇ ਹੋ: ਹਰਸਿਮਰਤ ਬਾਦਲ ਇਸ ਮੌਕੇ ਅਕਾਲੀ ਦਲ ਵਿੱਚ ਸਾਮਲ ਹੋਣ ਵਾਲੇ ਪਰਿਵਾਰਾਂ ਨੂੰ ਮੱਖਣ ਬਰਾੜ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਬਰਾੜ ਨੇ ਕਿਹਾ ਕਿ ਅੱਜ ਅਕਾਲੀ ਦਲ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ। ਇਹਨਾਂ ਪਰਿਵਾਰ ਨੂੰ ਪਾਰਟੀ ਵਿੱਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। [caption id="attachment_292570" align="aligncenter" width="300"]sad ਮੋਗਾ: ਪਿੰਡ ਸੱਦਾ ਸਿੰਘ ਵਾਲਾ 'ਚ ਕਾਂਗਰਸ ਨੂੰ ਛੱਡ ਸਾਬਕਾ ਸਰਪੰਚ ਗੁਰਦੇਵ ਸਿੰਘ ਸਮੇਤ 50 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ[/caption] ਬਰਾੜ ਨੇ ਕਿਹਾ ਕਿ ਪਿਛਲੇ ਢਾਈ ਸਾਲਾ ਦੇ ਅਰਸੇ ਦਰਮਿਆਨ ਹਲਕੇ ਦੇ ਕਾਂਗਰਸੀ ਵਿਧਾਇਕ ਨੇ ਅਜਿਹਾ ਕੋਈ ਕਾਰਜ ਨਹੀ ਕੀਤਾ ਜੋ ਲੋਕਾਂ ਦੇ ਭਲੇਵਾਲਾ ਹੋਵੇ , ਬਰਾੜ ਨੇ ਕਿਹਾ ਕਿ ਜਿਸ ਸਰਕਾਰ ਦਾ ਮੁੱਖ ਮੰਤਰੀ ਨੇ ਝੂਠ ਦਾ ਸਹਾਰਾ ਲੈ ਕੇ ਸਰਕਾਰ ਬਣਾਈ ਹੋਵੇ ਉਸ ਤੋਂ ਅਤੇ ਉਸ ਦੇ ਵਿਧਾਇਕਾਂ ਤੋਂ ਵਿਕਾਸ ਦੀ ਆਸ ਨਹੀਂ ਰੱਖੀ ਜਾ ਸਕਦੀ। ਹੋਰ ਪੜ੍ਹੋ:ਜਿੱਤ ਦੇ ਦਮਗਜੇ ਮਾਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕਾਂਗਰਸੀ ਧੱਕੇਸ਼ਾਹੀ ਤੇ ਗੁੰਡਾਗਰਦੀ ਦੀਆਂ ਵਾਇਰਲ ਵੀਡੀਓ ਤੇ ਤਸਵੀਰਾਂ ਵੇਖਣ ਕਾਂਗਰਸੀ [caption id="attachment_292568" align="aligncenter" width="300"]sad ਮੋਗਾ: ਪਿੰਡ ਸੱਦਾ ਸਿੰਘ ਵਾਲਾ 'ਚ ਕਾਂਗਰਸ ਨੂੰ ਛੱਡ ਸਾਬਕਾ ਸਰਪੰਚ ਗੁਰਦੇਵ ਸਿੰਘ ਸਮੇਤ 50 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ[/caption] ਇਸ ਮੌਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸਾਮਲ ਹੋਣ ਵਾਲੇ ਸਾਬਕਾ ਸਰਪੰਚ ਗੁਰਦੇਵ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਢਾਈ ਸਾਲ ਦੇ ਸਮੇਂ 'ਚ ਪਿੰਡ ਦਾ ਕੋਈ ਵਿਕਾਸ ਨਹੀਂ ਕੀਤਾ। ਉਹਨਾਂ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ 'ਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਨਗੇ। -PTC News

Related Post