ਇਸ ਸਰਕਾਰੀ ਸਕੂਲ 'ਚ ਕਦੇ ਵੀ ਵਾਪਰ ਸਕਦੈ ਵੱਡਾ ਹਾਦਸਾ, ਪ੍ਰਸ਼ਾਸਨ ਬੇਖ਼ਬਰ

By  Jashan A December 4th 2018 06:26 PM

ਇਸ ਸਰਕਾਰੀ ਸਕੂਲ 'ਚ ਕਦੇ ਵੀ ਵਾਪਰ ਸਕਦੈ ਵੱਡਾ ਹਾਦਸਾ, ਪ੍ਰਸ਼ਾਸਨ ਬੇਖ਼ਬਰ,ਮੋਗਾ: ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੰਜਾਬ ਸਰਕਾਰ ਵੱਲੋਂ ਕੀਤੇ ਦਾਵਿਆਂ ਨੂੰ ਮੋਗਾ ਦੇ ਪਿੰਡ ਮੰਡੀਰਾ ਵਾਲਾ ਦੇ ਸਰਕਾਰੀ ਸੈਕੰਡਰੀ ਸਕੂਲ ਖੋਖਲਾ ਸਾਬਤ ਕਰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸਕੂਲ ਦੀ ਬਿਲਡਿੰਗ ਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ, ਪਰ ਹੁਣ ਤੱਕ ਇਸ ਸਕੂਲ 'ਚ ਸਰਕਾਰ ਵਲੋਂ ਨਵੇਂ ਕਮਰੇ ਬਣਾਉਣ ਲਈ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ।

moga school ਇਸ ਸਰਕਾਰੀ ਸਕੂਲ 'ਚ ਕਦੇ ਵੀ ਵਾਪਰ ਸਕਦੈ ਵੱਡਾ ਹਾਦਸਾ, ਪ੍ਰਸ਼ਾਸਨ ਬੇਖ਼ਬਰ

ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਬੱਚੇ ਗਰਮੀ ਅਤੇ ਸਰਦੀ 'ਚ ਖੁੱਲ੍ਹੇ ਅਸਮਾਨ ਹੇਠ ਬੈਠ ਕੇ ਹੀ ਪੜ੍ਹਾਈ ਕਰ ਰਹੇ ਹਨ। ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਬਿਲਡਿੰਗ ਦਾ ਨਕਸ਼ਾ ਬਣਵਾ ਕੇ ਗ੍ਰਾਂਟ ਲਈ ਵਿਭਾਗ ਨੂੰ ਪੱਤਰ ਲਿਖਿਆ ਹੋਇਆ ਹੈ, ਪਰ ਅਜੇ ਤੱਕ ਕੋਈ ਵੀ ਗ੍ਰਾਂਟ ਜਾਰੀ ਨਹੀਂ ਹੋਈ।

moga school ਇਸ ਸਰਕਾਰੀ ਸਕੂਲ 'ਚ ਕਦੇ ਵੀ ਵਾਪਰ ਸਕਦੈ ਵੱਡਾ ਹਾਦਸਾ, ਪ੍ਰਸ਼ਾਸਨ ਬੇਖ਼ਬਰ

ਦੂਜੇ ਪਾਸੇ ਪਿੰਡ ਵਾਲਿਆਂ 'ਚ ਸਰਕਾਰ ਪ੍ਰਤੀ ਰੋਸ ਬਣਿਆ ਹੋਇਆ ਹੈ।ਜ਼ਿਕਰਯੋਗ ਹੈ ਕਿ ਬਿਲਡਿੰਗ ਨੂੰ ਸਰਵੇ ਦੌਰਾਨ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਸ ਸਕੂਲ ‘ਚ ਬਣੇ ਕਮਰਿਆਂ 'ਚ ਬੱਚਿਆਂ ਦੀ ਪੜਾਈ ਨਾ ਕਰਵਾਈ ਜਾਵੇ ਕਿਉਂਕਿ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ।

moga school ਇਸ ਸਰਕਾਰੀ ਸਕੂਲ 'ਚ ਕਦੇ ਵੀ ਵਾਪਰ ਸਕਦੈ ਵੱਡਾ ਹਾਦਸਾ, ਪ੍ਰਸ਼ਾਸਨ ਬੇਖ਼ਬਰ

ਜਿਸ ਦੇ ਚਲਦੇ ਸਕੂਲ ਦੇ ਅਧਿਆਪਕਾਂ ਵੱਲੋਂ ਉਸ ਵੇਲੇ ਤੋਂ ਹੁਣ ਤੱਕ ਸਕੂਲ ਦੇ 65 ਤੋਂ ਜਿਆਦਾ ਬੱਚਿਆਂ ਨੂੰ ਖੁੱਲੇ ਅਸਮਾਨ ਨੀਚੇ ਪੜਾਇਆ ਜਾ ਰਿਹਾ ਹੈ।ਉਧਰ ਦੂਜੇ ਪਾਸੇ ਗੱਲ ਕੀਤੀ ਜਾਵੇ ਅਧਿਆਪਕਾਂ ਦੀ ਤਾਂ ਸਕੂਲ ਦੇ ਅਧਿਆਪਕ ਆਪਣੇ ਵੱਲੋਂ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਈ ਉਪਰਾਲੇ ਕਰ ਰਹੇ ਹਨ , ਪਰ ਪੰਜਾਬ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਾ ਰਹੀ ਹੈ।

ਹਰ ਪਾਸੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਹੈ, ਭਾਵੇ ਉਹ ਕਿਸਾਨ ਹੋਣ ਜਾਂ ਅਧਿਆਪਕ। ਸਰਕਾਰ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਮੁੱਲ ਨਹੀਂ ਦੇ ਰਹੀ। ਜਿਸ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

-PTC News

Related Post