ਪੰਚਾਇਤੀ ਚੋਂਣਾ: ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਉੱਤਰਿਆ ਸੜਕਾਂ 'ਤੇ

By  Jashan A December 21st 2018 05:45 PM

ਪੰਚਾਇਤੀ ਚੋਂਣਾ: ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਉੱਤਰਿਆ ਸੜਕਾਂ 'ਤੇ,ਮੋਗਾ: ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਬਹੁਤ ਗਰਮਾਇਆ ਹੋਇਆ ਹੈ। ਜਿਸ ਦੌਰਾਨ ਵਿਰੋਧੀ ਧਿਰਾਂ ਇਕ ਦੂਸਰੇ 'ਤੇ ਨਿਸ਼ਾਨੇ ਸਾਧ ਰਹੀਆਂ ਹਨ। ਕਾਂਗਰਸ ਸਰਕਾਰ ਵੱਲੋਂ ਲਗਾਤਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਥਿਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

moga ਪੰਚਾਇਤੀ ਚੋਂਣਾ: ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਉੱਤਰਿਆ ਸੜਕਾਂ 'ਤੇ

ਜਿਸ ਦਾ ਸੇਕ ਮੋਗਾ ਜ਼ਿਲੇ ਦੇ ਹਲਕਾ ਧਰਮਕੋਟ 'ਚ ਵੀ ਪੁੱਜ ਗਿਆ ਹੈ। ਦੱਸ ਦੇਈਏ ਕਿ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡਾਂ ਦੇ ਅਕਾਲੀ ਦਲ ਨਾਲ ਸੰਬੰਧਿਤ ਸਰਪੰਚੀ ਦਾਅਵੇਦਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਵਿਰੋਧ 'ਚ ਅੱਜ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਬਲਾਕ ਦਫਤਰ ਕੋਟ ਈਸੇ ਖਾਂ ਮੂਹਰੇ ਰੋਸ ਧਰਨਾ ਦਿੱਤਾ ਗਿਆ।

moga ਪੰਚਾਇਤੀ ਚੋਂਣਾ: ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਉੱਤਰਿਆ ਸੜਕਾਂ 'ਤੇ

ਜਿਸ ਦੌਰਾਨ ਵੱਡੀ ਗਿਣਤੀ 'ਚ ਅਕਾਲੀ ਦਲ ਆਗੂ ਅਤੇ ਵਰਕਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ।ਦੱਸ ਦੇਈਏ ਕਿ ਚੋਣਾਂ ਨੂੰ ਲੈ ਕੇ ਲਗਾਤਰ ਕਾਂਗਰਸ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਸਰਕਾਰ ਆਪਣੇ ਵਿਰੋਧੀ ਧਿਰਾਂ ਦੇ ਕਾਗਜ਼ ਰੱਦ ਕਰਵਾ ਰਹੀ ਹੈ।

-PTC News

Related Post