ਮੋਗਾ ਦੇ ਪਿੰਡ ਮਾਛੀਕੇ 'ਚ ਕਾਂਗਰਸ ਉਮੀਦਵਾਰ ਨੇ ਕੀਤੀ ਧੱਕੇਸ਼ਾਹੀ ,ਬਾਹਰੋਂ ਗੁੰਡੇ ਲਿਆ ਕੇ ਕੀਤੀ ਗੁੰਡਾਗਰਦੀ

By  Shanker Badra September 19th 2018 03:46 PM

ਮੋਗਾ ਦੇ ਪਿੰਡ ਮਾਛੀਕੇ 'ਚ ਕਾਂਗਰਸ ਉਮੀਦਵਾਰ ਨੇ ਕੀਤੀ ਧੱਕੇਸ਼ਾਹੀ ,ਬਾਹਰੋਂ ਗੁੰਡੇ ਲਿਆ ਕੇ ਕੀਤੀ ਗੁੰਡਾਗਰਦੀ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਸ ਦੌਰਾਨ ਕਾਂਗਰਸ ਸਰਕਾਰ ਬੇਸ਼ੱਕ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵੇ ਕਰ ਰਹੀ ਹੈ ,ਪਰ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।

ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੇ ਪੋਲਿੰਗ ਬੂਥ ਉੱਪਰ ਹੋਈ ਗੁੰਡਾਗਰਦੀ ਅਤੇ ਹੋਈ ਬੂਥ ਕੈਪਚਰਿੰਗ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।ਜਾਣਕਾਰੀ ਅਨੁਸਾਰ ਮਾਛੀਕੇ ਪਿੰਡ ਵਿੱਚ ਕੁੱਝ ਬਾਹਰੀ ਬੰਦਿਆਂ ਨੇ ਆ ਕੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਬਿਲਾਸਪੁਰ ਜ਼ੋਨ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਪਰਮਜੀਤ ਨੰਗਲ ਨੇ ਗੱਲਬਾਤ ਕਰਦੇ ਹੋਏ ਸੱਤਾਧਾਰੀ ਕਾਂਗਰਸ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ।

ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਨੇ ਬਾਗ਼ੀ ਉਮੀਦਵਾਰ ਤੇ ਸਾਥੀਆਂ ਨਾਲ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ ਹਨ।

-PTCNews

Related Post