ਮੋਹਾਲੀ ਤੋਂ ਲਾਪਤਾ ਲੜਕੀ ਦੀ ਲਾਸ਼ ਪਟਿਆਲਾ ਭਾਦਸੋਂ ਰੋਡ 'ਤੇ ਭਾਖੜਾ ਨਹਿਰ ਚੋਂ ਮਿਲੀ

By  Shanker Badra May 4th 2018 02:36 PM

ਮੋਹਾਲੀ ਤੋਂ ਲਾਪਤਾ ਲੜਕੀ ਦੀ ਲਾਸ਼ ਪਟਿਆਲਾ ਭਾਦਸੋਂ ਰੋਡ 'ਤੇ ਭਾਖੜਾ ਨਹਿਰ ਚੋਂ ਮਿਲੀ:ਪਟਿਆਲਾ ਭਾਦਸੋਂ ਰੋਡ 'ਤੇ ਸਥਿਤ ਸਿਧੂਵਾਲ ਪਿੰਡ ਦੀ ਭਾਖੜਾ ਨਹਿਰ ਵਿਚੋਂ ਇੱਕ 22 ਸਾਲਾ ਲੜਕੀ ਦੀ ਲਾਸ਼ ਮਿਲੀ ਹੈ।ਮ੍ਰਿਤਕਾ ਦੀ ਪਹਿਚਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ,ਜੋ ਕਿ ਰੋਪੜ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।Mohali Missing girl dead body Patiala Bhadson Road Bhakra Canal Recoveredਜਾਣਕਾਰੀ ਮੁਤਾਬਿਕ ਮ੍ਰਿਤਕ ਮਨਪ੍ਰੀਤ ਕੌਰ ਮੋਹਾਲੀ ਦੇ ਇਕ ਸਰਕਾਰੀ ਕਾਲਜ 'ਚ ਪੜ੍ਹਦੀ ਸੀ।ਪੁਲਿਸ ਸੂਤਰਾਂ ਅਨੁਸਾਰ ਇਹ ਲੜਕੀ ਬੀਤੇ ਕਈ ਦਿਨਾਂ ਤੋਂ ਮੋਹਾਲੀ ਦੇ ਬੱਸ ਸਟੈਂਡ ਤੋਂ ਲਾਪਤਾ ਦੱਸੀ ਜਾ ਰਹੀ ਸੀ।ਸ਼ੱਕੀ ਹਾਲਾਤ 'ਚ ਲਾਪਤਾ ਹੋਈ ਮਨਪ੍ਰੀਤ ਦੇ ਕਤਲ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।Mohali Missing girl dead body Patiala Bhadson Road Bhakra Canal Recoveredਕਰੀਬ ਇਕ ਹਫਤਾ ਪਹਿਲਾਂ ਉਹ ਰੋਜ਼ਾਨਾ ਦੀ ਤਰ੍ਹਾਂ ਕਾਲਜ ਗਈ ਪਰ ਘਰ ਵਾਪਸ ਨਹੀਂ ਪਰਤੀ।ਜਿਸ ਤੋਂ ਬਾਅਦ ਪੁਲਿਸ ਮਨਪ੍ਰੀਤ ਕੌਰ ਦੇ ਸਾਥੀਆਂ ਕੋਲੋਂ ਇਕ ਹਫਤੇ ਤੋਂ ਪੁੱਛਗਿੱਛ ਕਰ ਰਹੀ ਸੀ।ਰੋਪੜ ਭਾਖੜਾ ਨਹਿਰ 'ਚੋਂ ਲੜਕੀ ਦੀ ਲਾਸ਼ ਮਿਲਣ 'ਤੇ ਜਦੋਂ ਪੁਲਸ ਮੌਕੇ 'ਤੇ ਪੁੱਜੀ ਤਾਂ ਮ੍ਰਿਤਕਾ ਦੀ ਸ਼ਨਾਖਤ ਮਨਪ੍ਰੀਤ ਦੇ ਰੂਪ 'ਚ ਹੋਈ।Mohali Missing girl dead body Patiala Bhadson Road Bhakra Canal Recoveredਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ।ਪੁਲਿਸ ਮਨਪ੍ਰੀਤ ਕੌਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। -PTCNews

Related Post