ਆਈ.ਟੀ ਖੇਤਰ ਵਿੱਚ ਮੋਹਾਲੀ ਨੇ ਪੰਜਾਬ ਦੇ ਬਾਕੀ ਹਿੱਸਿਆਂ ਨੂੰ ਪਛਾੜਿਆ

By  Joshi January 22nd 2018 08:50 PM -- Updated: January 22nd 2018 08:53 PM

Mohali next big IT hub: ਆਈ.ਟੀ ਖੇਤਰ ਵਿੱਚ ਮੋਹਾਲੀ ਨੇ ਪੰਜਾਬ ਦੇ ਬਾਕੀ ਹਿੱਸਿਆਂ ਨੂੰ ਪਛਾੜਿਆ: ਪੰਜਾਬ ਸਰਕਾਰ ਕੋਲ ਆਈ.ਟੀ ਸਿਟੀ ਨੂੰ ਬਣਾਉਣ ਲਈ ਹੁਣ ਢੁਕਵੇਂ ਕਾਰਨ ਹਨ ਜੋ ਕਿ ਭਾਰਤ ਦੇ ਸਭ ਤੋਂ ਵੱਡੇ ਯੋਜਨਾਬੱਧ ਮੈਟਰੋਪੋਲੀਓ ਦੇ ਵਿਸਥਾਰ ਯੋਜਨਾ ਵਿੱਚ ਪ੍ਰਸਤਾਵਿਤ ਕੀਤਾ ਗਿਆ ਸੀ। ਦਰਅਸਲ, ਕੇਂਦਰ ਸਰਕਾਰ ਏਜੰਸੀ ਦੇ ਰਜਿਸਟਰਡ ਯੂਨਿਟ, ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ ਨੇ ਮੁਹਾਲੀ ਸੈਂਟਰ ਦੇ ਤਹਿਤ ੩,੮੭੬ ਕਰੋੜ ਦਾ ਕਾਰੋਬਾਰ ਕੀਤਾ ਹੈ ਜੋ ਕਿ ਪਿਛਲੇ ਵਿੱਤੀ ਸਾਲ ਵਿੱਚ ਪੰਜਾਬ ਦਾ ਸਾਰਿਆਂ ਨਿਰਯਾਤਾਂ ਨਾਲੋਂ ਵੱਧ ਸੀ ਜਿਸ ਵਿੱਚ ਕੱਪੜਾ ਨਿਰਯਾਤ ਵੀ ਸ਼ਾਮਲ ਸੀ। Mohali next big IT hub: ਆਈ.ਟੀ ਖੇਤਰ ਵਿੱਚ ਮੋਹਾਲੀ ਨੇ ਪੰਜਾਬ ਦੇ ਬਾਕੀ ਹਿੱਸਿਆਂ ਨੂੰ ਪਛਾੜਿਆMohali next big IT hub: ਐਸਟੀਪੀਆਈ ਮੋਹਾਲੀ ਦੇ ਤਹਿਤ ੧੨੫ ਯੂਨਿਟਾਂ ਦਰਜ ਹਨ, ਜਿਸ ਵਿੱਚ ਟਰਾਈਸੀਟੀ ਵਿੱਚ ਤਕਰੀਬਨ ੩੦,੦੦੦ ਪੇਸ਼ੇਵਰ ਰੋਜ਼ਗਾਰ ਪ੍ਰਾਪਤ ਕਰਦੇ ਹਨ।ਮੋਹਾਲੀ ਚੰਡੀਗੜ੍ਹ ਖੇਤਰ ਵਿੱਚ ਪੰਜ ਸਾਲਾਂ ਦੀ ਆਈ ਟੀ / ਆਈ.ਟੀ.ਈ.ਈ.ਐਸ ਦੀ ਵਿਕਾਸ ਦਰ ੧੪ ਫੀਸਦੀ ਕੌਮੀ ਵਿਕਾਸ ਦਰ ਦੇ ਬਰਾਬਰ ਹੈ। ਇਸ ਤੋਂ ਇਲਾਵਾ ਹੋਰ ਕਈ ਇਕਾਈਆਂ ਹਨ ਜਿਸ ਵਿੱਚ ਘਰੇਲੂ ਬਾਜ਼ਾਰ ਅਤੇ ਸਟਾਰਟਅਪ ਵਲੋਂ ਪੈਦਾ ਕੀਤੀ ਗਈਆਂ ਨੋਕਰੀਆਂ ਅਰਥਵਿਵਸਥਾ ਵਿੱਚ ਸ਼ਾਮਲ ਨਹੀਂ ਕੀਤੀ ਜਾਂਦੀਆਂ । Mohali next big IT hub: ਆਈ.ਟੀ ਖੇਤਰ ਵਿੱਚ ਮੋਹਾਲੀ ਨੇ ਪੰਜਾਬ ਦੇ ਬਾਕੀ ਹਿੱਸਿਆਂ ਨੂੰ ਪਛਾੜਿਆMohali next big IT hub: ਆਈ.ਟੀ ਵਿਸ਼ੇਸ਼ ਆਰਥਿਕ ਜ਼ੋਨ ਜੋ ਹੁਣੇ ਆਇਆ ਹੈ ਉਸ ਵਿੱਚ ਪਹਿਲਾਂ ਹੀ ਕੁਆਰਕ ਸਿਟੀ ਸੇਜ਼ ਦਾ ੮੦ ਫੀਸਦੀ ਕਬਜ਼ਾ ਹੈ। ਪੰਜਾਬ ਸਰਕਾਰ ਦੇ ਯਤਨਾਂ ਵਿੱਚ ਆਈ.ਟੀ ਸਿਟੀ ਲਈ ਨਿਰਧਾਰਿਤ ਖੇਤਰ ਵਿੱਚ ਵਿਚ ਖਾਲੀ ਜ਼ਮੀਨ ਦੇ ਪਲਾਟਾਂ ਦੀ ਪੇਸ਼ਕਸ਼ ਕਰਨਾ ਹੀ ਸੀਮਿਤ ਨਹੀਂ ਹੈ, ਇਸ ਦੇ ਨਾਲ ਹੀ ਆਨਲਾਈਨ ਪੋਰਟਲ ਦੁਆਰਾ 23 ਕਿਸਮਾ ਦੀਆਂ ਰੈਗੂਲੇਟਰੀ ਕਲੀਅਰੈਂਸ ਪ੍ਰਦਾਨ ਕਰ ਰਿਹਾ ਹੈ। Mohali next big IT hub: ਆਈ.ਟੀ ਖੇਤਰ ਵਿੱਚ ਮੋਹਾਲੀ ਨੇ ਪੰਜਾਬ ਦੇ ਬਾਕੀ ਹਿੱਸਿਆਂ ਨੂੰ ਪਛਾੜਿਆਸਰਕਾਰ ਵੱਲੋਂ ਸਟਾਰਟਅਪ ਪਾਲਿਸੀ ਤਿਆਰ ਹੈ ਅਤੇ ਇਸ ਨੂੰ ਜਲਦ ਹੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। —PTC News

Related Post