ਭੇਦਭਰੇ ਹਾਲਾਤ 'ਚ 16 ਸਾਲਾ ਲੜਕਾ ਲਾਪਤਾ, ਪਰਿਵਾਰ ਨੇ ਪੁਲਿਸ 'ਤੇ ਲਾਏ ਇਲਜ਼ਾਮ

By  Jashan A August 26th 2019 03:50 PM

ਭੇਦਭਰੇ ਹਾਲਾਤ 'ਚ 16 ਸਾਲਾ ਲੜਕਾ ਲਾਪਤਾ, ਪਰਿਵਾਰ ਨੇ ਪੁਲਿਸ 'ਤੇ ਲਾਏ ਇਲਜ਼ਾਮ,ਮੋਹਾਲੀ: ਪੰਜਾਬ 'ਚ ਬੱਚੇ ਗੁੰਮ ਹੋਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੰਜਾਬ 'ਚ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਮੋਹਾਲੀ ਦੇ ਜੁਝਾਰ ਨਗਰ ਦਾ ਹੈ, ਜਿਥੇ ਬੀਤੀ 18 ਮਈ ਤੋਂ 16 ਸਾਲ ਦਾ ਲੜਕਾ ਲਾਪਤਾ ਹੈ। ਜਿਸ ਦੀ ਪਹਿਚਾਣ ਅਮਰ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਦੁੱਖ ਦਾ ਮਹੌਲ ਹੈ। ਹੋਰ ਪੜ੍ਹੋ: ਜਲੰਧਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 5 ਕਿਲੋ ਅਫੀਮ ਸਮੇਤ 1 ਗ੍ਰਿਫਤਾਰ ਉਧਰ ਪਰਿਵਾਰਿਕ ਮੈਬਰ ਮੁਤਾਬਕ ਉਹਨਾਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ, ਪਰ ਪੁਲਿਸ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਉਹਨਾਂ ਨੂੰ ਸਾਧਾਂ ਕੋਲ ਲਿਜਾ ਕੇ ਭਰੋਸਾ ਦਿਵਾਉਂਦੀ ਹੈ ਕਿ ਅਮਰ 10-15 ਦਿਨ 'ਚ ਵਾਪਸ ਆ ਜਾਵੇਗਾ। -PTC News

Related Post