ਪੰਜਾਬੀ ਗਾਇਕ ਹਰਭਜਨ ਮਾਨ ਨੇ ਮੋਹਾਲੀ ਵਿਖੇ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ

By  Jashan A May 19th 2019 10:40 AM -- Updated: May 19th 2019 01:45 PM

ਪੰਜਾਬੀ ਗਾਇਕ ਹਰਭਜਨ ਮਾਨ ਨੇ ਮੋਹਾਲੀ ਵਿਖੇ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ,ਮੋਹਾਲੀ: 11 ਅਪ੍ਰੈਲ ਤੋਂ ਸ਼ੁਰੂ ਹੋਏ ਲੋਕਤੰਤਰ ਦੇ ਤਿਉਹਾਰ ਦਾ ਅੱਜ ਅੰਤਿਮ ਦਿਨ ਹੈ। ਜਿਸ ਦੌਰਾਨ 7ਵੇਂ ਪੜਾਅ ਦੀਆਂ 13ਸੀਟਾਂ 'ਚ ਉਤਰ ਪ੍ਰਦੇਸ਼-13ਚੰਡੀਗੜ੍ਹ- 1,ਮੱਧ ਪ੍ਰਦੇਸ਼- 8,ਝਾਰਖੰਡ- 3,ਬਿਹਾਰ- 8,ਹਿਮਾਚਲ- 4 ,ਪੱਛਮੀ ਬੰਗਾਲ- 9 ਅਤੇ ਪੰਜਾਬ ਦੀਆਂ- 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

ਜਿਸ ਦੌਰਾਨ ਪੰਜਾਬ 'ਚ ਵੋਟਰਾਂ ਵੱਲੋਂ ਭਾਰਤੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਤੇ ਸਵੇਰ ਤੋਂ ਹੀ ਆਪਣੇ ਜਮੂਹਰੀ ਹੱਕ ਦਾ ਇਸਤੇਮਾਲ ਕਰ ਰਹੇ ਹਨ। ਇਸ ਦੇ ਤਹਿਤ ਪੰਜਾਬੀ ਗਾਇਕ ਹਰਭਜਨ ਮਾਨ ਨੇ ਮੋਹਾਲੀ ਵਿਖੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਲੋਕਤੰਤਰ ਦੇ ਤਿਉਹਾਰ 'ਚ ਵਧ ਚੜ੍ਹ ਕੇ ਹਿੱਸਾ ਲਵੋ।

ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ 'ਚ ਹਨ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,08,92,674 ਵੋਟਰ ਕਰ ਰਹੇ ਹਨ।

ਇਨ੍ਹਾਂ ਵੋਟਰਾਂ ਵਿਚ ਪੁਰਸ਼ ਵੋਟਰ 1,10,59,828 ਮਹਿਲਾ ਵੋਟਰ 98,32,286 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ

Related Post