ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 3 ਕਿਲੋ 25 ਗ੍ਰਾਮ ਗਾਂਜੇ ਸਮੇਤ ਇੱਕ ਨੂੰ ਦਬੋਚਿਆ

By  Jashan A March 15th 2019 03:56 PM -- Updated: March 15th 2019 03:57 PM

ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 3 ਕਿਲੋ 25 ਗ੍ਰਾਮ ਗਾਂਜੇ ਸਮੇਤ ਇੱਕ ਨੂੰ ਦਬੋਚਿਆ,ਮੋਹਾਲੀ: ਮੋਹਾਲੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋ ਉਹਨਾਂ ਨੇ ਇੱਕ ਨੌਜਵਾਨ ਨੂੰ 3 ਕਿਲੋ 25 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ। ਦਰਅਸਲ ਪੁਲਿਸ ਨੇ ਜੁਝਾਰ ਨਗਰ ਨੇੜੇ ਕੀਤੀ ਗਈ ਨਾਕਾਬੰਦੀ ਗਈ ਸੀ।ਪੁਲਿਸ ਨੇ ਉਕਤ ਮੁਲਜ਼ਮ ਵਿਰੁੱਧ ਐਨਡੀਪੀਸੀ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ, ਜਿਸ ਨੂੰ ਕਿ ਸ਼ੁਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

mohali ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 3 ਕਿਲੋ 25 ਗ੍ਰਾਮ ਗਾਂਜੇ ਸਮੇਤ ਇੱਕ ਨੂੰ ਦਬੋਚਿਆ

ਪੁਲਿਸ ਮੁਤਾਬਕ ਉਕਤ ਨੌਜਵਾਨ ਬਾਜੀਗਰ ਕਲੋਨੀ ਅਤੇ ਬੜਮਾਜਾਰਾ ਕਲੋਨੀ ਵਿਚਲੇ ਅਪਣੇ ਦੋਸਤ ਗ੍ਰਾਹਕਾਂ ਨੂੰ ਗਾਂਜਾ ਵੇਚਦਾ ਸੀ।

ਹੋਰ ਪੜ੍ਹੋ:ਸੁਪਰੀਮ ਕੋਰਟ ਵੱਲੋਂ ਸੀਨੀਅਰ IPS ਅਫਸਰ ਮੁਹੰਮਦ ਮੁਸਤਫਾ ਨੂੰ ਵੱਡਾ ਝਟਕਾ

ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਬਲੌਂਗੀ ਦੇ ਮੁਖੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਅਸ਼ੌਕ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਿੰਡ ਜੁਢਾਰ ਨਗਰ ਅਤੇ ਬੜਮਾਜਰਾ ਵਾਲੀ ਸੜਕ ਉੱਤੇ ਨਾਕਾਬੰਦੀ ਕੀਤੀ ਹੋਈ ਸੀ।

mohali ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 3 ਕਿਲੋ 25 ਗ੍ਰਾਮ ਗਾਂਜੇ ਸਮੇਤ ਇੱਕ ਨੂੰ ਦਬੋਚਿਆ

ਇਸੇ ਦੌਰਾਨ ਪੁਸਿ ਨੇ ਸਾਹਮਣਏ ਤੋਂ ਪੈਦਲ ਆ ਰਹੇ ਇਕ ਨੌਜਵਾਨ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਘਾਬਰ ਗਿਆ ਅਤੇ ਪਿਛੇ ਵੱਲ ਨੂੰ ਭੱਜਣ ਲੱਗਾ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ, ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

Related Post