ਮੁਹਾਲੀ ਦੀ ਐਸ.ਟੀ.ਐਫ ਟੀਮ ਨੇ ਵਿਦੇਸ਼ੀ ਮਹਿਲਾ ਸਮੇਤ ਤਿੰਨ ਜਾਣਿਆਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

By  Shanker Badra May 22nd 2018 07:20 PM

ਮੁਹਾਲੀ ਦੀ ਐਸ.ਟੀ.ਐਫ ਟੀਮ ਨੇ ਵਿਦੇਸ਼ੀ ਮਹਿਲਾ ਸਮੇਤ ਤਿੰਨ ਜਾਣਿਆਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ:ਮੁਹਾਲੀ ਦੀ ਐਸ.ਟੀ.ਐਫ ਟੀਮ ਨੇ ਵੱਖ ਵੱਖ ਥਾਵਾਂ ਤੋਂ ਇੱਕ ਵਿਦੇਸ਼ੀ ਮਹਿਲਾ ਸਮੇਤ ਤਿੰਨ ਜਾਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 465 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਇਸ ਸਬੰਧੀ ਰਜਿੰਦਰ ਸਿੰਘ ਸੋਹਲ,ਕਪਤਾਨ ਪੁਲਿਸ ਐਸ.ਟੀ.ਐਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਐਸ.ਟੀ.ਐਫ ਫੇਜ਼ -4 ਮੁਹਾਲੀ ਵਿਖੇ ਇਤਲਾਹ ਮਿਲੀ ਸੀ ਕਿ ਨਾਈਜ਼ੀਰੀਆ ਦੀ ਰਹਿਣ ਵਾਲੀ ਵੇਰਾ ਉਮਾਰੋ ਔਰਤ ਅਤੇ ਇਸ ਵੇਲੇ ਕ੍ਰਿਸ਼ਨਾ ਪੁਰੀ ਨਵੀਂ ਦਿੱਲੀ ਵਿਖੇ ਰਹਿ ਰਹੀ ਹੈ,ਦਿੱਲੀ ਤੋਂ ਹੈਰੋਇਨ ਲੈ ਕੇ ਆ ਰਹੀ ਹੈ। ਇਸ 'ਤੇ ਕਾਰਵਾਈ ਕਰਦਿਆਂ ਏ.ਐਸ.ਆਈ. ਅਵਤਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਫੇਜ਼-6 ਨੇੜੇ ਟੀ.ਪੁਆਇੰਟ 'ਤੇ ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ।ਜਿਸ ਪਾਸੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।ਮੁਲਜ਼ਮ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ 2017 ਵਿਚ ਸਟੱਡੀ ਵੀਜ਼ੇ ਤੇ ਭਾਰਤ ਆਈ ਸੀ ਤੇ ਉਸ ਨੇ ਦਿੱਲੀ ਵਿਚ ਸੈਲੂਨ ਤੇ ਹੇਅਰ ਡਰੈਸਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਸੀ।ਕੱਲ ਉਹ ਹੈਰੋਇਨ ਸਪਲਾਈ ਕਰਨ ਲਈ ਮੁਹਾਲੀ ਆਈ ਸੀ। ਰਜਿੰਦਰ ਸਿੰਘ ਸੋਹਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਇਤਲਾਹ ਦੇ ਅਧਾਰ ਤੇ ਦੋ ਵਿਅਕਤੀਆਂ ਗੁਰਜੰਟ ਸਿੰਘ ਵਾਸੀ ਪਿੰਡ ਸੁਹਾਵੀ ਅਤੇ ਜਸਪ੍ਰੀਤ ਸਿੰਘ ਵਾਸੀ ਖਰੜ ਇਹ ਵੀ ਦਿੱਲੀ ਤੋਂ ਹੈਰੋਇਨ ਲਿਆ ਰਹੇ ਸੀ।ਜਿਸ ਨੂੰ ਏ.ਐਸ.ਆਈ. ਮਲਕੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਹਿੰਡਰਸਨ ਸੀਨੀਅਰ ਸੈਕੰਡਰੀ ਸਕੂਲ ਖਰੜ ਨੇੜੇ ਨਾਕਾ ਲਾ ਕੇ ਕਾਬੂ ਕੀਤਾ ਹੈ।ਤਲਾਸੀ ਲੈਣ 'ਤੇ ਉਨ੍ਹਾਂ ਦੀ ਗੱਡੀ ਵਿਚੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁੱਛ ਦੌਰਾਨ ਪਤਾ ਲੱਗਾ ਹੈ ਕਿ ਪਹਿਲਾਂ ਇਹ ਦੋਵੇ ਚੰਗੇ ਖਿਡਾਰੀ ਸਨ ਪਰ ਮਾੜੀ ਸੰਗਤ ਕਾਰਨ ਨਸ਼ਿਆਂ ਦਾ ਧੰਦਾ ਕਰਨ ਲੱਗ ਪਏ।ਦੱਸਿਆ ਜਾਂਦਾ ਹੈ ਕਿ ਜਸਪ੍ਰੀਤ ਸਿੰਘ ਜੱਸੀ ਨੇ ਵਿਦੇਸ਼ ਤੋਂ ਸਿਮ ਮੰਗਵਾ ਕੇ ਪਾਇਆ ਹੋਇਆ ਸੀ,ਜਿਸ ਦੀ ਨਾ ਤਾਂ ਲੋਕੇਸ਼ਨ ਆਉਂਦੀ ਹੈ ਤੇ ਨਾ ਹੀ ਕੋਈ ਰਿਕਾਰਡ ਮਿਲਦਾ ਹੈ।ਉਸ ਵਿਰੁੱਧ ਥਾਣਾ ਸਿਟੀ ਖਰੜ ਵਿਖੇ ਪਹਿਲਾਂ ਵੀ ਸਾਲ 2015 ਵਿੱਚ ਲੜਾਈ ਝਗੜੇ ਦਾ ਕੇਸ ਦਰਜ ਹੋਇਆ ਸੀ। -PTCNews

Related Post