ਸੁਖਪਾਲ ਖਹਿਰਾ ਦੇ ਘਰ ਤੋਂ ਬਾਅਦ ਭੁਲੱਥ 'ਚ PA ਦੇ ਘਰ ਵੀ ED ਦਾ ਛਾਪਾ

By  Jagroop Kaur March 9th 2021 07:42 PM

ਅੱਜ ਸਵੇਰੇ 8 ਵਜੇ ਦੇ ਕਰੀਬ ਦਰਜਨ ਦੇ ਕਰੀਬ ਅਧਿਕਾਰੀਆਂ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਸੈਕਟਰ-5 ਵਿੱਚ ਸਥਿਤ ਘਰ ਵਿਚ ਈਡੀ ਦੀ ਟੀਮ ਨੇ ਛਾਪਾ ਮਾਰਿਆ। ਛਾਪੇ ਦੌਰਾਨ ਖਹਿਰਾ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ।ਇਹ ਪੁੱਛ ਪੜਤਾਲ ਤਕਰੀਬਨ 9 ਘੰਟੇ ਤੱਕ ਚੱਲੀ ਜਿਸ ਤੋਂ ਬਾਅਦ ਹੁਣ ਸ਼ਾਮ ਦੇ ਸਮੇਂ ਸੁਖਪਾਲ ਸਿੰਘ ਖਹਿਰਾ ਦੇ ਪੀਏ ਮਨੀਸ਼ ਦੇ ਘਰ ਰੇਡ ਕੀਤੀ, ਜੋ ਕਿ ਭੁਲੱਥ ਵਿਚ ਰਹਿੰਦਾ ਹੈ।

ED raid Sukhpal Singh Khaira house in money laundering case

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਮਨਪ੍ਰੀਤ ਬਾਦਲ ਦੇ ਪਿਟਾਰੇ ‘ਚੋਂ ਤੁਹਾਡੇ ਲਈ ਕੀ ਨਿਕਲਿਆ ?   

ਉਥੇ ਹੀ ਸੁਖਪਾਲ ਖਹਿਰਾ ਦੇ ਘਰ ਅਤੇ ਪੀਏ ਦੇ ਘਰ ਮਾਰੇ ਗਏ ਇਹ ਛਾਪੇ ਸਾਜਿਸ਼ ਦੱਸੇ ਜਾ ਰਹੇ ਹਨ ਕਿਓਂਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਹਮਾਇਤ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਯੂਏਪੀਏ ਸਬੰਧੀ ਦਰਜ ਕੀਤੇ ਕਈ ਕੇਸਾਂ ਦੀ ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ।ED raid Sukhpal Singh Khaira house in money laundering case

ਪੜ੍ਹੋ ਹੋਰ ਖ਼ਬਰਾਂ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੁੜੀਆਂ ‘ਤੇ ਕੀਤਾ ਪੁਲਿਸ ਵੱਲੋਂ ਅੰਨ੍ਹੇਵਾਹ ਤਸ਼ੱਸਦ

ਵਿਧਾਇਕ ਸੁਖਪਾਲ ਖਹਿਰਾ ਨੇ ਈਡੀ ਦੇ ਛਾਪੇ 'ਤੇ ਪ੍ਰਤੀਕਿਰੀਆ ਦਿੰਦੇ ਕਿਹਾ ਕਿ ਸਰਕਾਰ ਖਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਈਡੀ ਦੇ ਅਧਿਕਾਰੀ ਉਨ੍ਹਾਂ 'ਤੇ ਮਨੀ ਲਾਂਡਰਿੰਗ ਦੇ ਦੋਸ਼ ਲਗਾ ਰਹੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਸਾਰਾ ਘਰ ਅਤੇ ਕਾਗਜ਼ਾਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੇ ਹਨ। ਜੋ ਵੀ ਕਾਰਵਾਈ ਹੋਵੇਗੀ ਉਸ ਵਿਚ ਉਹ ਪੁਰ ਅਸੀਗ ਵੀ ਦੇਣਗੇ ਕਿਓਂਕਿ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ।

Related Post