ਮਤਰੇਈ ਭੂਆ ਦੇ ਮੁੰਡੇ ਨੇ ਜੂਸ 'ਚ ਨਸ਼ੀਲੀ ਦਵਾਈ ਪਿਆ ਕੇ ਭਰਜਾਈ ਨਾਲ ਕੀਤਾ ਜਬਰ-ਜ਼ਨਾਹ

By  Shanker Badra August 9th 2019 10:28 AM

ਮਤਰੇਈ ਭੂਆ ਦੇ ਮੁੰਡੇ ਨੇ ਜੂਸ 'ਚ ਨਸ਼ੀਲੀ ਦਵਾਈ ਪਿਆ ਕੇ ਭਰਜਾਈ ਨਾਲ ਕੀਤਾ ਜਬਰ-ਜ਼ਨਾਹ:ਮੁਕੇਰੀਆਂ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਮੁਕੇਰੀਆਂ ਤੋਂ ਸਾਹਮਣੇ ਆਈ ਹੈ। ਜਿਥੇ ਇੱਕ ਔਰਤ ਨਾਲ ਮਤਰੇਈ ਭੂਆ ਦੇ ਮੁੰਡੇ ਅਤੇ ਉਸ ਦੇ ਸਾਥੀ ਨੇ ਜਬਰ-ਜ਼ਨਾਹ ਕੀਤਾ ਹੈ। [caption id="attachment_327333" align="aligncenter" width="300"]Mukerian Woman With drinking drugs in the juice Relative Rape
ਮਤਰੇਈ ਭੂਆ ਦੇ ਮੁੰਡੇ ਨੇ ਜੂਸ 'ਚ ਨਸ਼ੀਲੀ ਦਵਾਈ ਪਿਆ ਕੇ ਭਰਜਾਈ ਨਾਲ ਕੀਤਾ ਜਬਰ-ਜ਼ਨਾਹ[/caption] ਇਸ ਦੌਰਾਨ ਪੀੜਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਤੀ 6 ਸਾਲਾਂ ਤੋਂ ਵਿਦੇਸ਼ ਗਿਆ ਹੋਇਆ ਹੈ ਤੇ ਉਹ ਆਪਣੇ ਦੋ ਬੱਚਿਆਂ ਨਾਲ ਆਪਣੇ ਸਹੁਰੇ ਪਰਿਵਾਰ ਦੇ ਨਾਲ ਹੀ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਮੇਰੇ ਸਹੁਰੇ ਵੱਲੋਂ ਬਣਾਈ ਗਈ ਧਰਮ ਦੀ ਭੈਣ ਦਾ ਆਪਸ 'ਚ ਬਹੁਤ ਪਿਆਰ ਸੀ, ਜਿਸ ਕਰਕੇ ਉਸ ਦੇ ਪਰਿਵਾਰ ਦਾ ਅਕਸਰ ਸਾਡੇ ਘਰ ਆਉਣਾ-ਜਾਣਾ ਬਣਿਆ ਹੋਇਆ ਸੀ। [caption id="attachment_327334" align="aligncenter" width="300"]Mukerian Woman With drinking drugs in the juice Relative Rape
ਮਤਰੇਈ ਭੂਆ ਦੇ ਮੁੰਡੇ ਨੇ ਜੂਸ 'ਚ ਨਸ਼ੀਲੀ ਦਵਾਈ ਪਿਆ ਕੇ ਭਰਜਾਈ ਨਾਲ ਕੀਤਾ ਜਬਰ-ਜ਼ਨਾਹ[/caption] ਪੀੜਤ ਮਹਿਲਾ ਨੇ ਦੱਸਿਆ ਕਿ ਮੇਰੀ ਇਸ ਭੂਆ ਦਾ ਲੜਕਾ ਲਵਪ੍ਰੀਤ ਸਿੰਘ 21 ਮਈ ਨੂੰ ਸਾਡੇ ਘਰ ਆਇਆ ਹੋਇਆ ਸੀ ਅਤੇ ਜ਼ਰੂਰੀ ਕੰਮ ਹੋਣ ਕਾਰਨ ਮੈਂ ਉਸ ਨਾਲ ਮੁਕੇਰੀਆਂ ਆ ਗਈ। ਜਦੋਂ ਅਸੀਂ ਬੱਸ ਸਟੈਂਡ ਪਹੁੰਚੇ ਤਾਂ ਲਵਪ੍ਰੀਤ ਨੇ ਇਕ ਰੇਹੜੀ ਤੋਂ ਜੂਸ ਲਿਆਂਦਾ ਅਤੇ ਉਸ ਵਿਚ ਨਸ਼ੇ ਵਾਲੀ ਦਵਾਈ ਮਿਲਾ ਕੇ ਮੈਨੂੰ ਪਿਆ ਦਿੱਤਾ, ਜਿਸ ਦੇ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਹੀ ਅਤੇ ਉਸ ਨੇ ਮੇਰੇ ਨਾਲ ਜਬਰ- ਜ਼ਨਾਹ ਕੀਤਾ। [caption id="attachment_327336" align="aligncenter" width="300"]Mukerian Woman With drinking drugs in the juice Relative Rape
ਮਤਰੇਈ ਭੂਆ ਦੇ ਮੁੰਡੇ ਨੇ ਜੂਸ 'ਚ ਨਸ਼ੀਲੀ ਦਵਾਈ ਪਿਆ ਕੇ ਭਰਜਾਈ ਨਾਲ ਕੀਤਾ ਜਬਰ-ਜ਼ਨਾਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੌਮਾਂਤਰੀ ਨਗਰ ਕੀਰਤਨ ਅੱਜ ਸਵੇਰੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ ,ਸੰਗਤਾਂ ਨੇ ਕੀਤਾ ਭਰਵਾਂ ਸਵਾਗਤ ਇਸ ਦੌਰਾਨ ਓਥੇ ਮੌਜੂਦ ਉਸਦੇ ਸਾਥੀ ਆਕਾਸ਼ ਨੇ ਆਪਣੇ ਮੋਬਾਇਲ 'ਤੇ ਵੀਡੀਓ ਬਣਾ ਲਈ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਲਵਪ੍ਰੀਤ ਮੈਨੂੰ ਸ਼੍ਰੀਨਗਰ ਲੈ ਗਿਆ, ਜਿਥੇ ਉਸ ਨੇ ਮੇਰੇ ਨਾਲ ਕਈ ਵਾਰ ਮੇਰੀ ਮਰਜ਼ੀ ਤੋਂ ਬਿਨਾਂ ਜਬਰ-ਜ਼ਨਾਹ ਕੀਤਾ। ਇਸ ਮਗਰੋਂ ਮੁਕੇਰੀਆਂ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਲਵਪ੍ਰੀਤ ਸਿੰਘ ਪੁੱਤਰ ਸੀਰਾ ਸਿੰਘ ਗੁਰਦਾਸ ਨੰਗਲ ,ਜ਼ਿਲਾ ਗੁਰਦਾਸਪੁਰ ਅਤੇ ਆਕਾਸ਼ ਨਿਵਾਸੀ ਗੁਰਦਾਸ ਨੰਗਲ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। -PTCNews

Related Post