ਮੁਕਤਸਰ ਜਿਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਮਾਰੂ ਹਥਿਆਰਾਂ ਸਣੇ ਲੁਟੇਰਾ ਗਿਰੋਹ ਕਾਬੂ

By  Jagroop Kaur June 24th 2021 07:24 PM

ਜਿਲਾ ਪੁਲਿਸ ਮੁਖੀ ਡੀ ਸੁਡਰਵਿਲੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਦੱਸਿਆ ਕਿ ਮਲੋਟ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਗਿਰੋਹਾਂ ਦੇ 11 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਦੋ ਵਖ ਵਖ ਮਾਮਲੇ ਦਰਜ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਮਲੋਟ ਸਿਟੀ ਪੁਲਿਸ ਖਾਸ ਮੁਖਬਰ ਦੀ ਇਤਲਾਹ ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਗਿਰੋਹ ਨੂੰ ਕਾਬੂ ਕੀਤਾ। ਜਿਸ ਸਬੰਧੀ 110 ਨੰਬਰ ਮਾਮਲਾ ਦਰਜ ਕੀਤਾ ਗਿਆ।

Read More : ਬੰਗਲਾਦੇਸ਼ੀ ਮੌਲਾਨਾ ਵੱਲੋਂ ਫੇਸਬੁੱਕ ਇਮੋਜੀ ਖਿਲਾਫ ਫਤਵਾ ਜਾਰੀ, ਲੋਕਾਂ ਦਾ ਮਜਾਕ...

ਇਸ ਗਿਰੋਹ ਚ ਧਰਮਵੀਰ ਸਿੰਘ ਵਾਸੀ ਸੀਰਵਾਲਾ , ਗਗਨਦੀਪ ਸਿੰਘ ਉਰਫ ਗਗਨਾ ਵਾਸੀ ਬੂੜਾ ਗੁੱਜਰ, ਲਵਜੀਤ ਵਾਸੀ ਤੰਬੂ ਵਾਲਾ ਜਿਲ੍ਹਾਂ ਫਾਜਿਲਕਾ , ਹੈਪੀ ਵਾਸੀ ਕਲੌਨੀ ਪੰਨੀਵਾਲਾ, ਹੈਰੀ ਵਾਸੀ ਫਰੀਦਕੋਟ ਨੂੰ ਕਾਬੂ ਕਰ ਇੰਨਾਂ ਪਾਸੋਂ ਇੱਕ ਮੋਟਰਸਾਇਕਲ ਸਪਲੈਡਰ ਪਰੋ ਬਿਨ੍ਹਾਂ ਨੰਬਰੀ, ਦੋ ਕਿਰਚਾ, ਇੱਕ ਦੇਸੀ ਪਿਸਤੌਲ , 2 ਜਿੰਦਾ ਕਾਰਤੂਸ 12 ਬੋਰ, ਇੱਕ ਲੋਹਾ ਰਾਡ ਬ੍ਰਾਮਦ ਕੀਤਾ ਹੈ।

12 suspects arrested in Lahore motorway gang rape: Punjab govt - DAWN.COM

Read more :ਬੰਗਲਾਦੇਸ਼ੀ ਮੌਲਾਨਾ ਵੱਲੋਂ ਫੇਸਬੁੱਕ ਇਮੋਜੀ ਖਿਲਾਫ ਫਤਵਾ ਜਾਰੀ, ਲੋਕਾਂ ਦਾ ਮਜਾਕ ਬਣਾਉਣਾ ਹੈ ਗੁਨਾਹ

ਤਫਤੀਸ਼ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਸਾਡੇ ਨਾਲ ਡਾਕਾ ਮਾਰਨ ਵਿੱਚ 2 ਵਿਅਕਤੀ ਜਗਸੀਰ ਸਿੰਘ ਉਰਫ ਜੱਸੀ ਵਾਸੀ ਪਿੰਡ ਕਿਸ਼ਨਗੜ ਸੇਧਾਂ ਜਿਲ੍ਹਾਂ ਮਾਨਸਾ ਅਤੇ ਵਿਕਰਾਂਤ ਉਰਫ ਵਿੱਕੀ ਵਾਸੀ ਨਿਹਾਲ ਸਿੰਘ ਵਾਲਾ ਜਿਲ੍ਹਾਂ ਮੋਗਾ ਵੀ ਹੈ ਜਿਸ ਤੇ ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਨਾਮਜਦ ਕਰਕੇ ਕਥਿਤ ਦੋਸ਼ੀ ਵਿਕਰਾਤ ਨੂੰ ਕਾਬੂ ਕਰ ਲਿਆ ਹੈ ਅਤੇ ਕਥਿਤ ਦੋਸ਼ੀ ਜਗਸੀਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।In Nashik, 8 Men Charged Days After Man Dies Of Snakebite: Police

ਇਕ ਹੋਰ ਮਾਮਲੇ ਚ 23 ਜੂਨ ਨੂੰ ਮੁਖਬਰ ਦੀ ਇਤਲਾਹ ਕੇ ਮਲੋਟ ਬਠਿੰਡਾ ਤੋਂ ਪਿੰਡ ਸੇਖੂ ਨੂੰ ਜਾਂਦੀ ਲਿੰਕ ਰੋਡ ਤੇ ਰੇਡ ਕਰ ਆਸ਼ੂ ਵਾਸੀ ਜਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼, ਬੂਟਾ ਰਾਮ ਵਾਸੀ ਨੌਗੇਜਾਮ, ਜਿਲ੍ਹਾਂ ਜਲੰਧਰ, ਮਨੀਸ਼ ਰਾਮ ਵਾਸੀ ਕੋਟ ਰਾਮਦਾਸ ਜਿਲ੍ਹਾਂ ਜਲੰਧਰ, ਮਨਪ੍ਰੀਤ ਸਿੰਘ ਵਾਸੀ ਸੋਢੇਵਾਲਾ ਜਿਲ੍ਹਾਂ ਫਿਰੋਜ਼ਪੁਰ ਅਤੇ ਸੋਨੂੰ ਪੁੱਤਰ ਮੰਗਾ ਸਿੰਘ ਵਾਸੀ ਪੁਰਾਣੀ ਮੰਡੀ ਘੜਸਾਣਾ ਜਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਨੂੰ ਕਾਬੂ ਕਰ ਇੰਨਾ ਪਾਸੋਂ ਇੱਕ ਦੇਸੀ ਪਿਸਤੋਲ 32 ਬੋਰ, ਇੱਕ ਦੇਸੀ ਪਿਸਤੋਲ 12ਬੋੋਰ 2ਜਿੰਦਾ ਕਾਰਤੂਸ, 2 ਜਿੰਦਾ ਰੋਂਦ, 2 ਕਾਪੇ, ਇੱਕ ਕਿਰਚ ਅਤੇ ਇੱਕ ਗੱਡੀ ਬਲੈਰੋ ਨੰਬਰ PB-08-DS-5130 ਬ੍ਰਾਮਦ ਕਰ ਅੱਗੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜਿਲਾ ਪੁਲਿਸ ਮੁਖੀ ਅਨੁਸਾਰ 23 ਜੂਨ ਨੂੰ ਕਾਬੂ ਕੀਤਾ ਗਿਰੋਹ ਅੰਤਰਰਾਜੀ ਹੈ ਅਤੇ ਇਸਦੇ ਮੁੱਖ ਸਰਗਨਾ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।

Related Post