ਮੁੰਬਈ ਦੇ ਬਾਂਦਰਾ 'ਚ ਸਿਲੰਡਰ ਫਟਣ ਨਾਲ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

By  Jashan A November 27th 2018 12:30 PM

ਮੁੰਬਈ ਦੇ ਬਾਂਦਰਾ 'ਚ ਸਿਲੰਡਰ ਫਟਣ ਨਾਲ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ,ਮੁੰਬਈ: ਮੁੰਬਈ ਦੇ ਬਾਂਦਰਾ 'ਚ ਸ਼ਾਸਤਰੀ ਨਗਰ ਦੀਆਂ ਝੁੱਗੀਆਂ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਮੁੱਖ ਕਾਰਨ ਗੈਸ ਸਿਲੈਂਡਰ ਦੇ ਫੱਟਣ ਦਾ ਦਸਿਆ ਜਾ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਲੋਕਾਂ 'ਚ ਹੜਕੰਪ ਮੱਚ ਗਿਆ ਅਤੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। mumbaiਸੂਤਰਾਂ ਅਨੁਸਾਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪੁਲਸ ਤੇ ਐਂਬੁਲੈਂਸ ਪਹੁੰਚ ਚੁੱਕੀ ਹੈ।ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਰਾਤ ਦੱਖਣੀ ਮੁੰਬਈ ਦੇ ਵਡਾਲਾ ਖੇਤਰ 'ਚ ਵੀ ਅੱਗ ਲੱਗਣ ਦੀ ਖਬਰ ਆਈ ਸੀ। ਇਹ ਅੱਗ ਤੇਲ ਦੇ ਇੱਕ ਟੈਂਕਰ ਨੂੰ ਲੱਗੀ ਸੀ।ਇਹ ਹਾਦਸਾ ਭਗਤੀ ਪਾਰਕ ਨੇੜੇ ਕਰੀਬ 10.45 ਵਜੇ ਵਾਪਰਿਆ। ਇਸ ਅੱਗ ਦੀ ਚਪੇਟ 'ਚ ਆ ਕੇ ਟੈਂਕਰ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ ਸੀ। —PTC News

Related Post