Mumbai Drugs Case: ਆਰਿਅਨ ਖਾਨ ਕੇਸ ‘ਚ ਗਵਾਹ ਕੇਪੀ ਗੋਸਾਵੀ ਗ੍ਰਿਫਤਾਰ

By  Riya Bawa October 28th 2021 03:04 PM -- Updated: October 28th 2021 03:05 PM

Aryan Khan Drugs Case: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਨੇ ਕਰੂਜ਼ ਡ੍ਰਗਸ ਕੇਸ ‘ਚ ਗਵਾਹ ਕੇਪੀ ਗੋਸਾਵੀ ਨੂੰ ਪੁਣੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਕੇਪੀ ਗੋਸਾਵੀ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਕੇਪੀ ਗੋਸਾਵੀ ਦੀ ਗ੍ਰਿਫਤਾਰੀ ਮਹਾਰਾਸ਼ਟਰ ਦੇ ਪੁਣੇ ਤੋਂ ਹੋਈ ਹੈ। Who is KP Gosavi? NCB's controversial witness in the Aryan Khan case who is back in the limelight ਗੋਸਾਵੀ ‘ਤੇ ਪੁਣੇ ‘ਚ ਧੋਖਾਧੜੀ ਦਾ ਕੇਸ ਵੀ ਦਰਜ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਣੇ ਪੁਲਿਸ ਨੇ ਕਿਹਾ ਹੈ ਕਿ ਗੋਸਾਵੀ ਨੇ ਸਰੰਡਰ ਨਹੀਂ ਕੀਤਾ। ਅਸੀਂ ਆਪਣੀ ਇੰਟੈਲੀਜੈਂਸੀ ਦੇ ਆਧਾਰ ‘ਤੇ ਉਸ ਨੂੰ ਗ੍ਰਿਫ਼ਤਾਰੀ ਕੀਤਾ ਹੈ। Aryan Khan Drug Case Live, news in hindi, Lucknow news, UP Police, Gosavi ne kaha main Surrender karna chahta hun, Aryan Case Witness Kiran Gosavi, taja khabar, aaj ki uttar pradesh 2021, ਪੁਣੇ ਦੇ ਫਰਾਸਖਾਨਾ ਥਾਣੇ 'ਚ ਕਿਰਨ ਗੋਸਾਵੀ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੈ। ਇਹ 2018 ਦਾ ਮਾਮਲਾ ਹੈ। ਉਸ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਉਹ ਕਈ ਦਿਨਾਂ ਤੋਂ ਫਰਾਰ ਸੀ। ਗੋਸਾਵੀ ਨੂੰ ਫੜਨ ਲਈ ਪੁਣੇ ਪੁਲਿਸ ਦੀਆਂ ਦੋ ਟੀਮਾਂ ਵੀ ਯੂ.ਪੀ.ਗਈਆਂ ਸੀ। ਪੁਲਸ ਮੁਤਾਬਕ 2018 'ਚ ਕਿਰਨ ਗੋਸਾਵੀ ਅਤੇ ਸ਼ੇਰਬਾਨੋ ਕੁਰੈਸ਼ੀ ਨੇ ਪੁਣੇ ਦੇ ਚਿਨਮਯ ਦੇਸ਼ਮੁਖ ਨਾਂ ਦੇ ਨੌਜਵਾਨ ਨੂੰ ਮਲੇਸ਼ੀਆ 'ਚ ਨੌਕਰੀ ਦਿਵਾਉਣ ਦਾ ਲਾਲਚ ਦਿੱਤਾ ਸੀ। Pune Police arrest Kiran Gosavi, NCB's 'independent witness' in Aryan Khan case | Cities News,The Indian Express ਇਸ ਬਹਾਨੇ ਉਸ ਨੇ ਨੌਜਵਾਨਾਂ ਤੋਂ 3 ਲੱਖ ਰੁਪਏ ਠੱਗ ਲਏ। ਇਸ ਮਾਮਲੇ 'ਚ ਪੁਣੇ ਪੁਲਸ ਪਹਿਲਾਂ ਹੀ ਮੁੰਬਈ ਤੋਂ ਸ਼ੇਰਬਾਨੋ ਕੁਰੈਸ਼ੀ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਹੁਣ ਗੋਸਾਵੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। -PTC News

Related Post