ਮਿਊਜ਼ੀਅਮ 'ਚੋਂ ਚੋਰੀ ਹੋਈਆ ਸੋਨੇ ਦੀਆਂ ਵਸਤਾਂ ਸਮੇਤ 2 ਵਿਅਕਤੀ ਕਾਬੂ

By  Shanker Badra September 11th 2018 08:20 PM

ਮਿਊਜ਼ੀਅਮ 'ਚੋਂ ਚੋਰੀ ਹੋਈਆ ਸੋਨੇ ਦੀਆਂ ਵਸਤਾਂ ਸਮੇਤ 2 ਵਿਅਕਤੀ ਕਾਬੂ:ਹੈਦਰਾਬਾਦ ਪੁਲਿਸ ਨੇ ਬੀਤੇ ਦਿਨੀਂ ਨਿਜ਼ਾਮ ਅਜਾਇਬ ਘਰ ਤੋਂ ਚੋਰੀ ਹੋਏ ਸੋਨੇ ਦੇ ਬਣੇ ਟਿਫ਼ਨ, ਪਲੇਟ, ਕੱਪ ਅਤੇ ਚਮਚਾ ਬਰਾਮਦ ਕਰ ਲਿਆ ਹੈ।ਪੁਲਿਸ ਨੇ ਇਸ ਮਾਮਲੇ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਬਰਾਮਦ ਹੋਏ ਟਿਫ਼ਨ ਅਤੇ ਹੋਰ ਸਮਾਨ ਦੀ ਧਾਤੂ ਦੀ ਕੀਮਤ ਇੱਕ ਕਰੋੜ ਰੁਪਏ ਹੈ ਤੇ ਕੌਮਾਂਤਰੀ ਬਾਜ਼ਾਰ ਵਿਚ ਨਿਲਾਮੀ ਦੌਰਾਨ ਇਸ ਦੀ ਕੀਮਤ 100 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਖੇ ਪੁਰਾਣੀ ਹਵੇਲੀ ਸਥਿਤ ਨਿਜਾਮ ਮਿਊਜ਼ੀਅਮ ਵਿੱਚ ਕੁੱਝ ਦਿਨ ਪਹਿਲਾਂ ਚੋਰ ਵੇਂਟੀਲੇਟਰ ਦੇ ਰਸਤੇ ਘੁੱਸ ਗਏ ਸੀ।ਦੂਜੇ ਦਿਨ ਮਿਊਜ਼ੀਅਮ ਖੋਲ੍ਹਣ 'ਤੇ ਕਰਮਚਾਰੀਆਂ ਨੇ ਵੇਖਿਆ ਕਿ ਦੋਵੇਂ ਵਸਤਾਂ ਆਪਣੀ ਥਾਂ 'ਤੋਂ ਗ਼ਾਇਬ ਸਨ। ਦੱਸ ਦਈਏ ਕਿ ਤਿੰਨ ਪਰਤੀ ਸੋਨ ਟਿਫ਼ਿਟ ਦਾ ਭਾਰ 2 ਕਿਲੋਗ੍ਰਾਮ ਹੈ ਅਤੇ ਇਸ 'ਚ ਹੀਰੇ ਲੱਗੇ ਹੋਏ ਹਨ।ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਸੀਸੀਟੀਵੀ ਫ਼ਟੇਜ ਅਤੇ ਘਟਨਾ ਵਾਲੀ ਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ, ਹਾਲਾਂਕਿ ਸੀਸੀਟੀਵੀ ਫੁਟੇਜ ਵਿੱਚ ਚੋਰਾਂ ਦਾ ਚਿਹਰਾ ਸਾਫ਼ ਵਿਖਾਈ ਨਹੀਂ ਦੇ ਰਿਹਾ ਸੀ। ਜ਼ਿਕਰਯੋਗ ਹੈ ਕਿ ਨਿਜਾਮ ਮਿਊਜ਼ੀਅਮ ਵਿੱਚ 450 ਚੀਜਾਂ ਦੀ ਪ੍ਰਦਰਸ਼ਨੀ ਕੀਤੀ ਗਈ ਹੈ ਜਿਨ੍ਹਾਂ ਵਿਚੋਂ ਕਈ ਨਿਜਾਮ ਸਪਤਮ ਅਤੇ ਮੀਰ ਮਹਿਬੂਬ ਅਲੀ ਖ਼ਾਨ ਦੀਆਂ ਹਨ।ਇਨ੍ਹਾਂ ਵਸਤਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 250 ਤੋਂ 500 ਕਰੋੜ ਵਿੱਚ ਹੈ। -PTCNews

Related Post