ਮੁਸਲਮਾਨ ਨੌਜਵਾਨ ਨੇ ਦਸਤਾਰ ਸਜਾ ਕੇ ਕਰਵਾਇਆ ਨਿਕਾਹ, ਸਿੱਖਾਂ ਦਾ ਅਨੋਖੇ ਢੰਗ ਨਾਲ ਕੀਤਾ ਧੰਨਵਾਦ

By  PTC NEWS March 7th 2020 04:06 PM

ਗਿੱਦੜਬਾਹਾ : ਪੰਜਾਬ ਦੇ ਗਿੱਦੜਬਾਹਾ ਵਿੱਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਹੈ ,ਜਿੱਥੇ ਇੱਕ ਮੁਸਲਿਮ ਵਿਅਕਤੀ ਨੇ ਸਿੱਖਾਂ ਦਾ ਧੰਨਵਾਦ ਕਰਨ ਲਈ ਦਸਤਾਰ ਸਜਾ ਕੇ ਆਪਣਾ ਨਿਕਾਹ ਕਰਵਾਇਆ ਹੈ। ਦਰਅਸਲ 'ਚ ਅਬਦੁਲ ਹਕੀਮ ਨਾਂ ਦਾ ਇਹ ਸ਼ਖਸ ਦਿੱਲੀ ਹਿੰਸਾ ਵਿੱਚ ਮੁਸਲਿਮਾਂ ਨੂੰ ਬਚਾਉਣ ਬਦਲੇ ਸਿੱਖਾਂ ਦਾ ਧੰਨਵਾਦ ਕਰਨਾ ਚਾਹੁੰਦਾ ਸੀ। Muslim Youngman turban । Muslim turban Nikaah । Delhi Sikhs । Punjab News ਇਸ ਦੌਰਾਨ ਸਿਰਫ਼ ਲਾੜੇ ਨੇ ਹੀ ਨਹੀਂ ਸਗੋਂ ਫਤਹਿਗੜ ਸਾਹਿਬ ਅਧੀਨ ਪੈਂਦੇ ਪੰਜੋਲੀ ਪਿੰਡ ਦੇ ਵਾਸੀ ਉਸ ਦੇ ਦੋਸਤਾਂ ਨੇ ਵੀ ਦਸਤਾਰ ਸਜਾਈ ਹੈ। ਇਸ ਨਿਕਾਹ ਦੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।ਅਬਦੁਲ ਦੇ ਸਹੁਰੇ ਸਲੀਮ ਖਾਨ ਨੇ ਦੱਸਿਆ ਕਿ ਉਸ ਦੇ ਜਵਾਈ ਨੇ ਨਿਕਾਹ ਦੌਰਾਨ ਦਸਤਾਰ ਸਜਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇੱਕ ਸੱਚਾ ਮੁਸਲਮਾਨ ਸਿਰਫ਼ ਆਪਣੀ ਟੋਪੀ ਤੋਂ ਹੀ ਨਹੀਂ ਸਗੋਂ ਆਪਣੀ ਇਮਾਨਦਾਰੀ ਤੋਂ ਵੀ ਪਛਾਣਿਆ ਜਾਂਦਾ ਹੈ। ਉਸੇ ਤਰ੍ਹਾਂ ਇੱਕ ਸੱਚੇ ਸਿੱਖ ਦੀ ਪਛਾਣ ਸਿਰਫ਼ ਉਸ ਦੀ ਦਸਤਾਰ ਨਹੀਂ, ਸਗੋਂ ਉਸ ਦੀ ਗੁਰਸਿੱਖੀ ਵੀ ਹੈ। ਮੁਸਲਮਾਨ ਨੌਜਵਾਨ ਦੁਆਰਾ ਪੱਗ ਬੰਨ੍ਹ ਕੇ ਨਿਕਾਹ ਦੀ ਰਸਮ ਨੂੰ ਪੂਰਾ ਕਰਨ ਦੇ ਬਾਅਦ ਲੋਕ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਦੋਂ ਦਿੱਲੀ ਦੰਗਿਆਂ ਦੀ ਅੱਗ ਵਿੱਚ ਸੜ ਰਹੀ ਸੀ। ਇਸ ਦੌਰਾਨ ਕਈ ਸਿੱਖਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਜਾਨ ਬਚਾਈ ਅਤੇ ਉਨਾਂ ਨੂੰ ਪਨਾਹ ਦੇਣ ਦੇ ਨਾਲ ਹੀ ਖਾਣਾ ਖੁਆ ਕੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਸੀ। ਸਿੱਖ ਭਾਈਚਾਰੇ ਦੀ ਇਸ ਦਰਿਆਦਿਲੀ ਲਈ ਅਦਬੁਲ ਹਕੀਮ ਨੇ ਆਪਣੇ ਨਿਕਾਹ ਮੌਕੇ ਪੱਗ ਬੰਨੀ ਅਤੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। Muslim Youngman turban ।  Muslim turban Nikaah । Delhi Sikhs । Punjab News

Related Post