ਮੁਜ਼ੱਫਰਪੁਰ 'ਚ ਨਮਕੀਨ ਫੈਕਟਰੀ ਨੂੰ ਲੱਗੀ ਅੱਗ, 3 ਦੀ ਮੌਤ

By  Jashan A December 31st 2018 09:09 PM

ਮੁਜ਼ੱਫਰਪੁਰ 'ਚ ਨਮਕੀਨ ਫੈਕਟਰੀ ਨੂੰ ਲੱਗੀ ਅੱਗ, 3 ਦੀ ਮੌਤ,ਮੁਜ਼ੱਫਰਪੁਰ: ਮੁਜ਼ੱਫਰਪੁਰ ਦੇ ਚਕਨੂਰਨ 'ਚ ਇੱਕ ਨਮਕੀਨ ਫੈਕਟਰੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ 3 ਲੋਕਾਂ ਦੀ ਮੌਤ ਅਤੇ 7 ਲੋਕਾਂ ਦੇ ਫਸੇ ਹੋਣ ਦੀ ਖਬਰ ਮਿਲੀ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਹੜਕੰਪ ਮੱਚ ਗਿਆ। [caption id="attachment_234901" align="aligncenter" width="300"]factory fire ਮੁਜ਼ੱਫਰਪੁਰ 'ਚ ਨਮਕੀਨ ਫੈਕਟਰੀ ਨੂੰ ਲੱਗੀ ਅੱਗ, 3 ਦੀ ਮੌਤ[/caption] ਉਥੇ ਘਟਨਾ ਦਾ ਪਤਾ ਚੱਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਜਿਨ੍ਹਾਂ ਵੱਲੋਂ ਬਚਾਅ ਮੁਹਿੰਮ ਜਾਰੀ ਹੈ।ਮ੍ਰਿਤਕ ਲੋਕਾਂ ਦੀ ਲੋਕਾਂ ਬਰਾਮਦ ਕਰ ਲਈਆਂ ਗਈਆਂ ਹਨ। [caption id="attachment_234902" align="aligncenter" width="300"]factory fire ਮੁਜ਼ੱਫਰਪੁਰ 'ਚ ਨਮਕੀਨ ਫੈਕਟਰੀ ਨੂੰ ਲੱਗੀ ਅੱਗ, 3 ਦੀ ਮੌਤ[/caption] ਮੁਜ਼ੱਫਰਪੁਰ ਦੇ ਜ਼ਿਲਾ ਮੈਜਿਸਟ੍ਰੇਟ ਨੇ ਪੁਸ਼ਟੀ ਕੀਤੀ ਹੈ ਕਿ 7 ਲੋਕਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਨਾਲ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTC News

Related Post