ਪੰਜਾਬ ਦੀ ਇਸ ਜੇਲ੍ਹ 'ਚ ਹੁੰਦਾ ਸੀ ਗੈਰ-ਕਾਨੂੰਨੀ ਕੰਮ, ਜਦੋਂ ਕੀਤੀ ਤਲਾਸ਼ੀ ਤਾਂ ਪੁਲਿਸ ਦੇ ਉੱਡੇ ਹੋਸ਼

By  PTC NEWS March 7th 2020 12:07 PM

ਨਾਭਾ : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚੋਂ 2 ਜੇਲ੍ਹ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਵਲੋਂ ਲਿਖਤੀ ਰੂਪ 'ਚ ਥਾਣਾ ਸਦਰ ਨਾਭਾ ਵਿਖੇ ਦਿੱਤੇ ਬਿਆਨਾਂ ਮੁਤਾਬਕ ਵਾਰਡਰ ਵਰਿੰਦਰ ਕੁਮਾਰ ਸਾਮਾਨ ਅੰਦਰ ਕੈਦੀਆਂ ,ਹਵਾਲਾਤੀ ਅਤੇ ਹੋਰ ਬੰਦਿਆਂ ਨੂੰ ਸਪਲਾਈ ਕਰਦੇ ਸਨ। ਮਿਲੀ ਜਾਣਕਾਰੀ ਅਨੁਸਾਰ ਜਦੋਂ ਵਰਿੰਦਰ ਕੋਲੋਂ ਸ਼ੱਕ ਦੇ ਆਧਾਰ 'ਤੇ ਕੀਤੀ ਤਲਾਸ਼ੀ ਦੌਰਾਨ 2 ਐੱਮ.ਆਈ ਦੇ ਮੋਬਾਈਲ ਬਰਾਮਦ ਕੀਤੇ ਗਏ ਹਨ। ਜਿਸ ਸਬੰਧੀ ਥਾਣਾ ਸਦਰ ਮੁਖੀ ਜੈਇੰਦਰ ਸਿੰਘ ਰੰਧਾਵਾ ਮੁਤਾਬਿਕ ਦੋਵਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਨਵੀਂ ਜ਼ਿਲਾ ਜੇਲ੍ਹ ਅਤੇ ਜ਼ਿਲਾ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ। ਇਸ ਜੇਲ੍ਹ 'ਚੋਂ ਕਦੇ ਕੈਦੀਆਂ ਅਤੇ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਅਤੇ ਕਦੇ ਨਸ਼ਾ ਮਿਲਣ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

Related Post