ਨਾਭਾ ਦੀ ਮਸ਼ਹੂਰ ਪ੍ਰੀਤ ਕੰਬਾਈਨ ਇੰਡਸਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

By  Shanker Badra June 22nd 2020 06:16 PM

ਨਾਭਾ ਦੀ ਮਸ਼ਹੂਰ ਪ੍ਰੀਤ ਕੰਬਾਈਨ ਇੰਡਸਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ:ਨਾਭਾ : ਨਾਭਾ ਦੀ ਪ੍ਰੀਤ ਕੰਬਾਈਨ ਇੰਡਸਟਰੀ 'ਚ ਅੱਜ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ। ਇਸ ਮੌਕੇ 'ਤੇ ਅੱਗ ਬੁਝਾਊ ਦਸਤਿਆਂ ਵਲੋਂ ਬੜੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਮਜ਼ਦੂਰ ਦੁਪਹਿਰ ਦਾ ਖਾਣਾ ਖਾਣ ਗਏ ਹੋਏ ਸਨ ਤਾਂ ਕੰਬਾਈਨ ਇੰਡਸਟਰੀ 'ਚ ਅੱਗ ਦੇ ਭਾਂਬੜ ਨਿਕਲਣ ਲੱਗੇ। ਜਿਸ ਨੂੰ ਦੇਖਦਿਆਂ ਹੀ ਫੈਕਟਰੀ ਦੇ ਵਰਕਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਜੁਟ ਗਏ। ਇਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਹੈ। ਇਸ ਮੌਕੇ 'ਤੇ ਪ੍ਰੀਤ ਕੰਬਾਈਨ ਇੰਡਸਟਰੀ ਦੇ ਐੱਮ.ਡੀ.ਹਰੀ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅੱਗ ਦੇ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅਤੇ ਇਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਦੋਂ ਹਨੇਰੀ ਝੱਖੜ ਆਇਆ ਸੀ ਉਦੋਂ ਵੀ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। -PTCNews

Related Post