ਮਜੀਠਾ ਦੇ ਪਿੰਡ ਨਵੇਂ ਨਾਗ 'ਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

By  Shanker Badra September 4th 2021 03:09 PM

ਮਜੀਠਾ : ਹਲਕਾ ਮਜੀਠਾ ਦੇ ਪਿੰਡ ਨਵੇਂ ਨਾਗ 'ਚ ਅੱਜ ਰੰਗਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ 'ਚ ਹਲਕਾ ਵਿਧਾਇਕ ਤੇ ਸੀਨਿਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਹੈ।

ਮਜੀਠਾ ਦੇ ਪਿੰਡ ਨਵੇਂ ਨਾਗ 'ਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੜੇ ਸਤਿਕਾਰ ਤੇ ਬੜੇ ਅਦਬ ਨਾਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੂਰੁ ਗਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਹਾਜਰੀ 'ਚ ਨਗਰ ਕੀਰਤਨ ਆਰੰਭ ਹੋਇਆ , ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ।

ਮਜੀਠਾ ਦੇ ਪਿੰਡ ਨਵੇਂ ਨਾਗ 'ਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਕੀ ਹਰ ਚੋਣਾਂ ਦੇ ਵੇਲੇ ਸਰਵੇ ਹੁੰਦੇ ਹਨ ਤੇ ਉਹ ਕਿੰਨੇ ਕੁ ਸਹੀ ਹੁੰਦੇ ਹਨ ,ਇਹ ਸਭ ਜਾਣਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੰਨਦਾਤੇ ਤੇ ਉਸਦੇ ਚੱਲ ਰਹੇ ਅੰਦੋਲਨ ਨੂੰ ਕੇਂਦਰ ਸਰਕਾਰ ਪੂਰੀ ਤਰ੍ਹਾਂ ਬਦਨਾਮ ਕਰਨ 'ਤੇ ਤੁਲੀ ਹੋਈ ਹੈ, ਜਿਸਦਾ ਸਾਥ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਸਾਥ ਦੇ ਰਹੀ ਹੈ ਤੇ ਕੇਂਦਰ ਨਾਲ ਰਲਕੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੀ ਹੈ।

ਮਜੀਠਾ ਦੇ ਪਿੰਡ ਨਵੇਂ ਨਾਗ 'ਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਉਨ੍ਹਾਂ ਨੇ ਪੇ ਕਮਿਸ਼ਨ 'ਤੇ ਬੋਲਦਿਆਂ ਕਿਹਾ ਕੀ ਸਰਕਾਰ ਨੇ ਪੇ- ਕਮਿਸ਼ਨ ਲਾਗੂ ਹੈ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਅੱਜ ਤੋਂ ਨਹੀਂ ਪਿਛਲੇ ਸਾਡੇ ਚਾਰ ਸਾਲ ਤੋਂ ਰੌਲਾ ਪਾ ਰਹੇ ਹਾਂ ਪਰ ਕੋਈ ਸੁਣਵਾਈ ਹੀ ਨਹੀਂ। ਉਨ੍ਹਾਂ ਕਿਹਾ ਜਦੋਂ ਸਰਕਾਰ ਪੰਜਾਬ 'ਚ ਬਣੀ ਸੀ, ਓਦੋਂ ਹੀ ਸਰਕਾਰ ਨੇ ਕਿਹਾ ਸੀ ਕਿ ਅਸੀ ਸਭ ਤੋਂ ਪਹਿਲਾਂ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਉਲਟਾ ਵਿਚਾਰਿਆ ਨੂੰ ਕੁੱਟ -ਕੁੱਟ ਪੱਕਾ ਕਰ ਦਿੱਤਾ ਹੈ।

-PTCNews

Related Post