ਨਰਸ ਨੇ ਆਨਲਾਈਨ ਸਿਖੀ ਸਾਈਨ ਭਾਸ਼ਾ ਤਾਂ ਜੋ ਗੂੰਗੇ-ਬੋਲੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਹੋਵੇ ਆਸਾਨੀ  

By  Shanker Badra May 12th 2021 09:33 AM -- Updated: May 12th 2021 10:03 AM

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਡਾਕਟਰ ਅਤੇ ਨਰਸਾਂ ਹੀ ਹਨ, ਜੋ ਸਾਡੇ ਲਈ ਰੱਬ ਬਣ ਕੇ ਆਈਆਂ ਹਨ। ਉਹ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨ੍ਹਾਂ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਨਿਰੰਤਰ ਕੰਮ ਕਰ ਰਹੇ ਹਨ। ਅਜਿਹੀ ਹੀ ਇਕ ਨਰਸ ਸਵਾਤੀ ਹੈ, ਜੋ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਰੇਲਵੇ ਹਸਪਤਾਲ ਵਿਚ ਡਿਊਟੀ ਕਰ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਸਰਦੀ -ਜ਼ੁਕਾਮ ,ਵਾਇਰਲ ਬੁਖ਼ਾਰ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰੇਲੂ ਉਪਾਅ

ਜਿੱਥੇ ਕੋਵਿਡ ਵਾਰਡ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੁਝ ਮਰੀਜ਼ ਅਜਿਹੇ ਵੀ ਹਨ ,ਜੋ ਗੂੰਗੇ-ਬੋਲੇਹਨ। ਅਜਿਹੀ ਸਥਿਤੀ ਵਿੱਚ ਸਵਾਤੀ ਨੇ ਉਨ੍ਹਾਂ ਮਰੀਜ਼ਾਂ ਨਾਲ ਗੱਲ ਕਰਨ ਲਈ ਇਸ਼ਾਰਾ ਭਾਸ਼ਾ ਜਾਂ ਸਾਈਨ ਭਾਸ਼ਾਸਿਖ ਲਈ ਹੈ। ਸਵਾਤੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਰੇਲਵੇ ਨੇ ਵੀ ਟਵੀਟ ਕਰਕੇ ਸਵਾਤੀ ਦੀ ਪ੍ਰਸ਼ੰਸਾ ਕੀਤੀ ਹੈ।

ਨਰਸ ਨੇ ਆਨਲਾਈਨ ਸਿਖੀ ਸਾਈਨ ਭਾਸ਼ਾ ਤਾਂ ਜੋ ਗੂੰਗੇ-ਬੋਲੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਹੋਵੇ ਆਸਾਨੀ

ਸਵਾਤੀ ਨੇ ਆਪਣੇ ਵਾਰਡ ਵਿੱਚ ਦਾਖਲ ਗੂੰਗੇ-ਬੋਲੇ ਮਰੀਜ਼ਾਂ ਦੇ ਇਲਾਜ ਦੌਰਾਨ ਮਹਿਸੂਸ ਕੀਤਾ ਕਿ ਉਨ੍ਹਾਂ ਨਾਲ ਗੱਲਬਾਤ ਨਹੀਂ ਕਰ ਸਕਦੀ। ਇਸ ਲਈ ਉਸਨੇ ਆਨਲਾਈਨ ਕਈ ਘੰਟਿਆਂ ਤੱਕ ਸਖ਼ਤ ਮਿਹਨਤ ਕਰਕੇਸਾਈਨ ਭਾਸ਼ਾ ਸਿਖੀ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਅਤੇ ਬਿਹਤਰ ਇਲਾਜ ਕਰਨ ਦੀ ਕੋਸ਼ਿਸ਼ ਕੀਤੀ।

ਨਰਸ ਨੇ ਆਨਲਾਈਨ ਸਿਖੀ ਸਾਈਨ ਭਾਸ਼ਾ ਤਾਂ ਜੋ ਗੂੰਗੇ-ਬੋਲੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਹੋਵੇ ਆਸਾਨੀ

ਸਵਾਤੀ ਦੇ ਇਨ੍ਹਾਂ ਯਤਨਾਂ ਨਾਲ ਉਸਨੇ ਨਾ ਸਿਰਫ ਗੂੰਗੇ-ਬੋਲੇ ਮਰੀਜਾਂ ਦਾ ਦਿਲ ਜਿੱਤ ਲਿਆ, ਬਲਕਿ ਰੇਲਵੇ ਨੇ ਵੀ ਉਸ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸਵਾਤੀ ਦੀ ਇਕ ਵੀਡੀਓ ਨੂੰ ਰੇਲਵੇ ਨੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ, ਰੇਲਵੇ ਨੇ ਲਿਖਿਆ, “ਮਨੁੱਖੀ ਹਮਦਰਦੀ ਅਤੇ ਡਿਊਟੀ ਦੀ ਸ਼ਰਧਾ ਦੀ ਇਕ ਵਿਲੱਖਣ ਉਦਾਹਰਣ।

ਨਰਸ ਨੇ ਆਨਲਾਈਨ ਸਿਖੀ ਸਾਈਨ ਭਾਸ਼ਾ ਤਾਂ ਜੋ ਗੂੰਗੇ-ਬੋਲੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਹੋਵੇ ਆਸਾਨੀ

ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ   

ਛੱਤੀਸਗੜ੍ਹ ਦੇ ਬਿਲਾਸਪੁਰ ਰੇਲਵੇ ਹਸਪਤਾਲ ਵਿਚ ਕੋਰੋਨਾ ਪੀੜਤ ਗੂੰਗੇ-ਬੋਲੇ ਮਰੀਜ਼ਾਂ ਦੇ ਲਈ ਨਰਸ ਸ੍ਰੀਮਤੀ ਸਵਾਤੀ ਨੇ ਆਨਲਾਈਨ ਕਈ ਘੰਟੇ ਮਿਹਨਤ ਕਰਕੇ ਸਾਈਨ ਭਾਸ਼ਾ ਸਿਖੀ ਹੈ ਤਾਂ ਜੋ ਗੂੰਗੇ-ਬੋਲੇ ਕੋਰੋਨਾ ਮਰੀਜ਼ਾਂ ਦੀਆ ਗੱਲਾਂ ਨੂੰ ਸੌਖਾ ਸਮਝਿਆ ਜਾਵੇ ਅਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ।

-PTCNews

Related Post