ਨਵਜੋਤ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਦੇਸ਼ ਨੂੰ ਦਿੱਤਾ ਹੋਲੀ ਦਾ ਤੋਹਫਾ

By  Joshi March 2nd 2018 08:59 PM

Navjot Kaur gives Holi Gift to the country by winning Gold in Asian Championship: ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ, ਬਿਸ਼ਕੇਕ, ਦੇ ਚੌਥੇ ਦਿਨ ਨਵਜੋਤ ਕੌਰ ਨੇ 65 ਕਿਲੋਗ੍ਰਾਮ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕੌਰ, ਜੋ ਕਿ ਪੰਜਾਬ, ਤਰਨਤਾਰਨ ਤੋਂ ਹੈ, ਸੀਨੀਅਰ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਏਸ਼ੀਅਨ ਚੈਂਪੀਅਨ ਬਣ ਗਈ ਹੈ ਜਦਕਿ ਸਾਕਸ਼ੀ ਨੇ ਇਸ 'ਚ ਕਾਂਸੀ ਮੈਡਲ ਜਿੱਤੇ ਸਨ।

ਨਵਜੋਤ ਕੌਰ ਨੇ ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਪਹਿਲਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ। ਉਹ ਇਸ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਜਿੱਤਣ ਵਾਲੀ ਇਕੋ ਇਕ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ।

ਗੋਲਡ ਜਿੱਤਣ ਦੇ ਰਾਹ 'ਤੇ, ਉਸ ਨੇ ਉਜ਼ਬੇਕਿਸਤਾਨ, ਮੰਗੋਲੀਆਈ ਅਤੇ ਜਾਪਾਨੀ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਦਾ ਸਾਹਮਣਾ ਕੀਤਾ।

ਉਸਨੇ ਕਜ਼ਾਕ ਪਹਿਲਵਾਨ ਬਖਤੀਗੁਅਲ ਨੂੰ 10-0 ਨਾਲ ਹਰਾਇਆ ਅਤੇ ਮੰਗੋਲੀਅਨ ਰੈਸਲਰ ਐਂਖਬਾਰ ਨੂੰ 8-0 ਨਾਲ ਹਰਾਇਆ। ਅੰਤਿਮ ਦੌਰ ਵਿੱਚ ਉਸਨੇ ਜਪਾਨੀ ਪਹਿਲਵਾਨ ਮਿਯੂ ਨੂੰ 9-1 ਅੰਕਾਂ ਨਾਲ ਹਰਾਇਆ।

Navjot Kaur gives Holi Gift to the country by winning Gold in Asian Championship Navjot Kaur gives Holi Gift to the country by winning Gold in Asian Championship Navjot Kaur gives Holi Gift to the country by winning Gold in Asian Championship

—PTC News

Related Post