ਡਰੱਗ ਮਾਮਲੇ 'ਚ ਹਾਈਕੋਰਟ ਦੇ ਵਕੀਲ ਨੇ ਨਵਜੋਤ ਸਿੱਧੂ ਖ਼ਿਲਾਫ਼ ਦਾਖ਼ਲ ਕੀਤੀ ‘ਫ਼ੌਜਦਾਰੀ ਮਾਣਹਾਣੀ ਪਟੀਸ਼ਨ

By  Shanker Badra November 15th 2021 02:47 PM -- Updated: November 15th 2021 03:14 PM

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਡਰੱਗ ਮਾਮਲੇ ਬਾਰੇ ਪਟੀਸ਼ਨ ਦੀਆਂ ਤਾਰੀਖ਼ਾਂ ਤੋਂ ਪਹਿਲਾਂ ਕੀਤੇ ਜਾਂਦੇ ਟਵੀਟਸ ਦੇ ਆਧਾਰ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਪਰਮਪ੍ਰੀਤ ਸਿੰਘ ਬਾਜਵਾ ਨੇ ਸਿੱਧੂ ਦੇ ਖਿਲਾਫ਼ ਇਕ ਫ਼ੌਜਦਾਰੀ ਮਾਣਹਾਨੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ। [caption id="attachment_548847" align="aligncenter" width="300"] ਡਰੱਗ ਮਾਮਲੇ 'ਚ ਹਾਈਕੋਰਟ ਦੇ ਵਕੀਲ ਨੇ ਨਵਜੋਤ ਸਿੱਧੂ ਖ਼ਿਲਾਫ਼ ਦਾਖ਼ਲ ਕੀਤੀ ‘ਫ਼ੌਜਦਾਰੀ ਮਾਣਹਾਣੀ ਪਟੀਸ਼ਨ[/caption] ਪਰਮਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੁਣਵਾਈ ਅਧੀਨ ਡਰੱਗ ਮਾਮਲਿਆਂ ਬਾਰੇ ਪਟੀਸ਼ਨ ਦੀ ਹਰ ਸੁਣਵਾਈ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕੀਤੇ ਜਾਂਦੇ ਹਨ ,ਜੋ ਕਿ ਅਦਾਲਤ ’ਤੇ ਦਬਾਓ ਪਾਉਣ ਅਤੇ ਅਦਾਲਤ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਸਿੱਧੂ ਸਿਸਟਮ ਦੇ ਖਿਲਾਫ ਜਾ ਕੇ ਇਹ ਕੰਮ ਕਰ ਰਹੇ ਹਨ। [caption id="attachment_548846" align="aligncenter" width="300"] ਡਰੱਗ ਮਾਮਲੇ 'ਚ ਹਾਈਕੋਰਟ ਦੇ ਵਕੀਲ ਨੇ ਨਵਜੋਤ ਸਿੱਧੂ ਖ਼ਿਲਾਫ਼ ਦਾਖ਼ਲ ਕੀਤੀ ‘ਫ਼ੌਜਦਾਰੀ ਮਾਣਹਾਣੀ ਪਟੀਸ਼ਨ[/caption] ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਐਡਵੋਕੇਟ ਜਨਰਲ ਨਹੀਂ ਹਨ ਅਤੇ ਇਹ ਪਟੀਸ਼ਨ ਹਰਿਆਣਾ ਐਡਵੋਕੇਟ ਜਨਰਲ ਕੋਲ ਇਸ ਲਈ ਵੀ ਪਾਈ ਗਈ ਹੈ ਕਿਉਂਕ ਹਰਿਆਣਾ ਵੀ ਨਸ਼ਿਆਂ ਸੰਬੰਧੀ ਉਕਤ ਪਟੀਸ਼ਨ ਵਿੱਚ ਇਕ ਪਾਰਟੀ ਹੈ। ਉਨ੍ਹਾਂ ਦੱਸਿਆ ਕਿ ਕੱਲ ਨੂੰ ਸੁਣਵਾਈ ਤੋਂ ਬਾਅਦ ਐਡਵੋਕੇਟ ਜਨਰਲ ਆਪਣੀ ਸਿਫਾਰਿਸ਼ ਦੇਣਗੇ ਅਤੇ ਜੇ ਇਹ ਕੇਸ ਪ੍ਰਵਾਨ ਹੋ ਜਾਂਦਾ ਹੈ ਤਾਂ ਸਿੱਧੂ ਵਿਰੁੱਧ ਕ੍ਰਿਮੀਨਲ ਪਟੀਸ਼ਨ ਦਾਇਰ ਹੋ ਜਾਵੇਗੀ। [caption id="attachment_548848" align="aligncenter" width="300"] ਡਰੱਗ ਮਾਮਲੇ 'ਚ ਹਾਈਕੋਰਟ ਦੇ ਵਕੀਲ ਨੇ ਨਵਜੋਤ ਸਿੱਧੂ ਖ਼ਿਲਾਫ਼ ਦਾਖ਼ਲ ਕੀਤੀ ‘ਫ਼ੌਜਦਾਰੀ ਮਾਣਹਾਣੀ ਪਟੀਸ਼ਨ[/caption] ਉਹਨਾਂ ਨੇ ਕਿਹਾ ਕਿ ਪਟੀਸ਼ਨ 'ਚ ਸਿੱਧੂ ਦੇ ਟਵੀਟ ਦੇ ਸਕਰੀਨ ਸ਼ਾਟ ਵੀ ਨੱਥੀ ਕੀਤੇ ਗਏ ਹਨ। ਪਟੀਸ਼ਨ 'ਚ ਸਿੱਧੂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਕੇਸ ਮਜ਼ਬੂਤ ਹੈ ਅਤੇ ਸਿੱਧੂ ’ਤੇ ਇਸ ਮਾਮਲੇ ਵਿੱਚ ਕਾਰਵਾਈ ਅਤੇ ਉਨ੍ਹਾਂ ਦੀ ਇਸ ਮਾਮਲੇ ਵਿੱਚ ‘ਕਨਵਿਕਸ਼ਨ’ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਮਾਮਲੇ 'ਤੇ 16 ਨਵੰਬਰ ਨੂੰ ਸਵੇਰੇ 11 ਵਜੇ ਸੁਣਵਾਈ ਹੋਵੇਗੀ ਹੈ। -PTCNews

Related Post