ਨਵਜੋਤ ਸਿੱਧੂ ਨੇ ਮਾਈਨਿੰਗ ਨੂੰ ਲੈ ਕੇ 'ਆਪ' ਘੇਰੀ, ਕਿਹਾ-ਰੇਤੇ 'ਚੋਂ 200 ਕਰੋੜ ਕੱਢ ਕੇ ਦਿਖਾਓ
Pardeep Singh
May 3rd 2022 02:23 PM --
Updated:
May 3rd 2022 02:27 PM
ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰੇਤ ਮਾਫੀਆ ਨੂੰ ਲੈ ਕੇ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਕੀੜੀ ਰੇਤਾ 900 ਰੁਪਏ ਸੈਂਕੜਾ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਇਕ ਟਰਾਲੀ ਵਿੱਚ 4 ਸੈਕੜੇ ਆਉਂਦਾ ਹੈ ਭਾਵ 3600 ਰੁਪਏ ਦੀ ਟਰਾਲੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ 2200 ਰੁਪਏ ਸੈਂਕੜਾ ਹੋ ਗਿਆ ਹੈ ਅਤੇ ਟਰਾਲੀ 8800 ਰੁਪਏ ਹੋ ਗਿਆ ਹੈ।