ਨਵਜੋਤ ਦੇ ਪ੍ਰਤੀਕਰਮ ਨੇ ਦਰਸਾਇਆ ਕਿ ਪੰਜਾਬ ਵਿਚ ਰਾਹੁਲ ਗਾਂਧੀ ਦੀ ਕੋਈ ਪਰਵਾਹ ਨਹੀਂ ਕਰਦਾ: ਅਕਾਲੀ ਦਲ

By  Joshi January 24th 2018 07:43 PM

Navjot Sidhu reaction shows nobody cares for Rahul Gandhi in Punjab-Akali Dal:

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਵੱਲੋਂ ਕੀਤੀਆਂ ਨਗਰ ਨਿਗਮਾਂ ਦੇ ਮੇਅਰਾਂ ਦੀਆਂ ਨਿਯੁਕਤੀਆਂ ਦਾ ਵਿਰੋਧ ਕਰਕੇ ਰਾਹੁਲ ਗਾਂਧੀ ਦੀ ਅਥਾਰਟੀ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਹ ਇਹ ਗੱਲ ਉੱਤੇ ਜ਼ੋਰ ਦੇ ਰਹੇ ਹਨ ਕਿ ਇਹ ਨਿਯੁਕਤੀਆਂ ਉਹਨਾਂ ਦੀ ਮਰਜ਼ੀ ਮੁਤਾਬਿਕ ਕੀਤੀਆਂ ਜਾਣੀਆਂ ਚਾਹੀਦੀਆਂ ਸਨ।

ਕਾਂਗਰਸ ਪਾਰਟੀ ਅੰਦਰ ਵਾਪਰ ਰਹੇ ਤਾਜ਼ਾ ਘਟਨਾਕ੍ਰਮ ਉੱਤੇ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸੂਬੇ ਦਾ ਇੱਕ ਮੰਤਰੀ ਕਾਂਗਰਸ ਪ੍ਰਧਾਨ ਦੀ ਅਥਾਰਟੀ ਮੰਨਣ ਨੂੰ ਤਿਆਰ ਨਹੀਂ ਹੈ।

Navjot Sidhu reaction shows nobody cares for Rahul Gandhi in Punjab-Akali DalNavjot Sidhu reaction shows nobody cares for Rahul Gandhi in Punjab-Akali Dal: ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਮੇਅਰ ਦੀ ਚੋਣ ਵਾਸਤੇ ਰੱਖੀ ਗਈ ਮੀਟਿੰਗ ਦਾ ਜਿਸ ਤਰੀਕੇ ਨਾਲ ਨਵਜੋਤ ਨੇ ਬਾਈਕਾਟ ਕੀਤਾ ਅਤੇ ਇੱਥੋਂ ਤਕ ਕਿ ਆਪਣੇ ਵਫਾਦਾਰ ਕੌਂਸਲਰਾਂ ਨੂੰ ਵੀ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਣ ਦਿੱਤਾ, ਉਸ ਤੋਂ ਇਹ ਗੱਲ ਪੂਰੀ ਤਰ•ਾਂ ਸਾਬਿਤ ਹੋ ਗਈ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਸਾਰੀ ਤਾਣੀ ਉਲਝੀ ਪਈ ਹੈ। ਚੋਣਾਂ ਕਰਵਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਕਿਸ ਨੂੰ ਕਿਹੜੀ ਨਗਰ ਨਿਗਮ ਦਾ ਮੇਅਰ ਲਾਉਣਾ ਹੈ, ਇਹ ਫੈਸਲਾ ਕਾਂਗਰਸ ਪਾਰਟੀ ਕਰਦੀ ਹੈ। ਨਵਜੋਤ ਨੇ ਕਿਸੇ ਨੀਤੀਗਤ ਫੈਸਲੇ ਨੂੰ ਚੁਣੌਤੀ ਨਹੀਂ ਦਿੱਤੀ ਹੈ।

Navjot Sidhu reaction shows nobody cares for Rahul Gandhi in Punjab-Akali DalNavjot Sidhu reaction shows nobody cares for Rahul Gandhi in Punjab-Akali Dal: ਉਸ ਨੇ ਪਾਰਟੀ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਉਸ ਨੇ ਇਸ ਬਾਰੇ ਆਪਣੀ ਨਾਰਾਜ਼ਗੀ ਜਨਤਕ ਤੌਰ ਤੇ ਵੀ ਸਾਂਝੀ ਕੀਤੀ ਹੈ। ਇਸ ਤਰ•ਾਂ ਉਸ ਨੇ ਪੰਜਾਬ ਕਾਂਗਰਸ ਅਤੇ ਕਾਂਗਰਸ ਪਾਰਟੀ ਉੱਤੇ ਰਾਹੁਲ ਗਾਂਧੀ ਦੇ ਕੰਟਰੋਲ ਨੂੰ ਚੁਣੌਤੀ ਦਿੱਤੀ ਹੈ। ਅਜਿਹੀ ਗੱਲ ਦੀ ਕਿਸੇ ਮੰਤਰੀ ਕੋਲੋਂ ਉਮੀਦ ਨਹੀਂ ਕੀਤੀ ਜਾਂਦੀ।

—PTC News

Related Post