ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਬਾਰੇ ਬਿਆਨ ਦੇਣਾ ਪਿਆ ਮਹਿੰਗਾ , ਕਾਂਗਰਸੀ ਆਗੂਆਂ ਨੇ ਲਾਏ ਰਗੜੇ

By  Shanker Badra December 1st 2018 05:46 PM -- Updated: December 1st 2018 05:57 PM

ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਬਾਰੇ ਬਿਆਨ ਦੇਣਾ ਪਿਆ ਮਹਿੰਗਾ ,ਕਾਂਗਰਸੀ ਆਗੂਆਂ ਨੇ ਲਾਏ ਰਗੜੇ:ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਬਾਰੇ ਦਿੱਤੇ ਬਿਆਨ ਕਰਕੇ ਬੁਰੀ ਤਰ੍ਹਾਂ ਫ਼ਸ ਗਏ ਹਨ।ਜਿਸ ਕਰਕੇ ਸਿੱਧੂ ਨੂੰ ਆਪਣੇ ਵਰਕਰਾਂ ਅਤੇ ਲੀਡਰਾਂ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅੰਮ੍ਰਿਤਸਰ ਦੇ ਡਿਪਟੀ ਮੇਅਰ ਰਮਨ ਬਖਸ਼ੀ ਨੇ ਵੀ ਨਵਜੋਤ ਸਿੱਧੂ ਦੇ ਕੈਪਟਨ ਅਮਰਿੰਦਰ ਬਾਰੇ ਦਿੱਤੇ ਆਪਣੇ ਬਿਆਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸਿੱਧੂ ਦੇ ਬਿਆਨ ਨਾਲ ਕਾਂਗਰਸੀ ਵਰਕਰਾਂ ਦੇ ਹਿਰਦੇ ਵਲੂੰਧਰੇ ਗਏ ਹਨ।ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਰਾਹੁਲ ਗਾਂਧੀ ਨੇ ਪੰਜਾਬ ਦਾ ਕੈਪਟਨ ਕਹਿ ਕੇ ਲੜੀ ਚੋਣ ਸੀ।Navjot Sidhu statement Congress workers Upset :  Amritsar Deputy Mayorਇਸ ਤੋਂ ਪਹਿਲਾਂ ਪੰਜਾਬ ਦੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਸਿੱਧੂ ਨੂੰ ਖੂਬ ਰਗੜੇ ਲਾਏ ਹਨ।ਉਨ੍ਹਾਂ ਨੇ ਕਿਹਾ ਕਿ ਸਿੱਧੂ ਪਬਲਿਕ ‘ਚ ਘੱਟ ਬੋਲਣ ਤੇ ਆਪਣੇ ਜਜ਼ਬਾਤਾਂ ‘ਤੇ ਕਾਬੂ ਰੱਖਣ ਦੀ ਸਲਾਹ ਦਿੱਤੀ ਹੈ।ਬਾਜਵਾ ਨੇ ਕਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਪੰਜਾਬ ਵਿਚ ਕੈਪਟਨ ਨੂੰ ਆਪਣਾ ਆਗੂ ਹੀ ਨਹੀਂ ਮੰਨਦਾ ਤਾਂ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਜਿੱਥੇ ਰਾਹੁਲ ਗਾਂਧੀ ਡਿਊਟੀ ਲਾਉਂਦੇ ਹਨ ਸਿੱਧੂ ਨੂੰ ਕੈਬਿਨੇਟ ਮਿਨਸਟਰੀ ਛੱਡ ਕੇ ਉੱਥੇ ਚਲੇ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਭਾਵੇਂ ਕਿ ਰਾਹੁਲ ਗਾਂਧੀ ਸਾਰਿਆਂ ਦੇ ਕੈਪਟਨ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਵੀ ਆਪਣੀ ਅਲੱਗ ਸ਼ਖਸੀਅਤ ਹੈ ਅਤੇ ਉਹ ਵੀ ਪੰਜਾਬ ਦੀ ਵਜ਼ਾਰਤ ਦੇ ਕੈਪਟਨ ਹਨ।Navjot Sidhu statement Congress workers Upset :  Amritsar Deputy Mayorਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਔਜਲਾ ਨੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਉਹਨਾਂ ਦੇ ਕੈਪਟਨ ਹਨ ਤੇ ਰਾਹੁਲ ਗਾਂਧੀ ਮੁੱਖ ਮੰਤਰੀ ਦੇ ਕੈਪਟਨ ਹਨ।ਰਾਜਾਸਾਂਸੀ ਤੋਂ ਕੈਬਿਨੇਟ ਮੰਤਰੀ ਸੁੱਖ ਸਰਕਾਰੀਆ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਦਾ ਵਿਰੋਧ ਕੀਤਾ ਹੈ।ਉਹਨਾਂ ਨੇ ਸਿੱਧੂ ਦੇ ਬਿਆਨ ਦੀ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਜੇ ਕੈਪਟਨ ਦੀ ਅਗਵਾਈ ਨਹੀਂ ਮਨਜੂਰ ਤਾਂ ਆਪਣਾ ਅਹੁਦਾ ਛੱਡਣ।Navjot Sidhu statement Congress workers Upset :  Amritsar Deputy Mayorਦੱਸ ਦਈਏ ਕਿ ਪਿਛਲੇ ਦਿਨੀਂ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੱਧੂ ਨੂੰ ਸੱਦਾ ਦਿੱਤਾ ਸੀ।ਇਸ ਸਮਾਗਮ ਵਿੱਚ ਸਿੱਧੂ ਨੇ ਕੈਪਟਨ ਦੀ ਸਲਾਹ ਤੋਂ ਬਿਨਾਂ ਹੀ ਸ਼ਿਰਕਤ ਕੀਤੀ।ਜਦੋਂ ਸਿੱਧੂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵਿਵਾਦਿਤ ਟਿੱਪਣੀ ਕਰਦਿਆਂ ਕਿਹਾ, 'ਕਿਹੜਾ ਕੈਪਟਨ, ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ। -PTCNews

Related Post