ਕੈਪਟਨ ਅੱਗੇ, ਸਿੱਧੂ ਪਿੱਛੇ, ਵਿਧਾਇਕ ਪਰੇਸ਼ਾਨ: ਕਾਂਗਰਸ ਪਾਰਟੀ ਦੀ ਆਪਸੀ ਖਿੱਚੋਤਾਣ ਫਿਰ ਹੋਈ ਜਗ ਜਾਹਿਰ? 

By  Joshi January 24th 2018 03:40 PM -- Updated: January 24th 2018 03:53 PM

Navjot Sidhu vs Captain Amarinder Singh: Infighting in Punjab Congress: ਅੱਜ ਸਵੇਰੇ ਨਵਜੋਤ ਸਿੰਘ ਸਿੱਧੂ ਦੀ ਨਾਰਜ਼ਗੀ ਭਰੀ ਚਿੱਠੀ ਸੋਸ਼ਲ ਮੀਡੀਆ 'ਚ ਆਉਣ ਤੋਂ ਬਾਅਦ ਕਾਂਗਰਸੀ ਨੇਤਾ ਰਾਜਕੁਮਾਰ ਵੇਰਕਾ ਨੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕਰ ਪੂਰੇ ਮਾਮਲੇ 'ਤੇ ਆਪਣਾ ਪੱਖ ਮੀਡੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ।

ਰਾਜੁਕਮਾਰ ਵੇਰਕਾ ਨੇ ਪ੍ਰੈਸ ਕਾਨਫਰੰਸ 'ਚ ਬੋਲਦਿਆਂ ਕਿਹਾ ਕਿ ਨਵਜੋਤ ਸਿੱਧੂ ਸਾਡੀ ਪਾਰਟੀ ਦੇ ਸੀਨੀਅਰ ਨੇਤਾ ਹਨ ਅਤੇ ਉਹਨਾਂ ਦੀਆਂ ਜੋ ਵੀ ਗਲਤਫਹਿਮੀਆਂ ਸਨ, ਜਿੰਨ੍ਹਾਂ 'ਚ ਪਿਛਲੇ ਡੇਢ ਮਹੀਨੇ 'ਚ ਉਹਨਾਂ ਵੱਲੋਂ ਨਜ਼ਰਅੰਦਾਜ ਕਰਨ ਦੀ ਗੱਲ ਕਹਿਣਾ ਸ਼ਾਮਿਲ ਹੈ, ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇਗਾ।

Navjot Sidhu vs Captain Amarinder Singh: Infighting in Punjab Congressਵੇਰਕਾ ਨੇ ਕਿਹਾ ਕਿ ਸਿੱਧੂ ਨੂੰ ਦੱਸਿਆ ਗਿਆ ਹੈ ਕਿ ਤ੍ਰਿਪਤ ਰਾਜਿੰਦਰ ਬਾਜਵਾ, ਅਰੁਣਾ ਚੌਧਰੀ ਅਤੇ ਧਰਮਸਰੋਤ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਅਤੇ ਸਾਰੇ ਵਿਧਾਇਕਾਂ ਨੂੰ ਪਤਾ ਸੀ ਕਿ ਜੋ ਵੀ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਲੈਣਗੇ, ਉਹੀ ਫੈਸਲਾ ਅੰਤਿਮ ਮੰਨਿਆ ਜਾਵੇਗਾ ਅਤੇ ਸਮੂਹ ਪਾਰਟੀ ਮੈਂਬਰਾਂ ਨੂੰ ਮੰਨਣਾ ਪਵੇਗਾ।

Navjot Sidhu vs Captain Amarinder Singh: Infighting in Punjab Congress: ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੰਬੰਧਤ ਨਿਗਰਾਨਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਸਨ, ਅਤੇ ਕੁੱਲ 9 ਮੰਤਰੀਆਂ 'ਚੋਂ ਪਹਿਲਾਂ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ। ਹਾਈ ਕਮਾਨ ਅਤੇ ਮੁੱਖ ਮੰਤਰੀ ਵੱਲੋਂ ਸਿੱਧਾ ਹੀ ਆਬਜ਼ਰਵਰ ਚੁਣਨ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਸੇ ਨੁੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ।  ਅੰਮ੍ਰਿਤਸਰ ਵਿੱਚ ਸਿੱਧੂ ਨੂੰ ਚੋਣਾਂ ਮੌਕੇ ਬੁਲਾਏ ਜਾਣ 'ਤੇ ਉਹਨਾਂ ਦੇ ਮੰਤਰਾਲੇ ਦਾ ਹੀ ਫੈਸਲਾ ਸੀ, ਸਾਨੂੰ ਵੀ ਕਾਰਪੋਰੇਸ਼ਨ ਦੇ ਮੰਤਰੀਆਂ ਵੱਲੋਂ ਹੀ ਸੱਦਿਆ ਗਿਆ ਸੀ।

ਇਹ ਪੂਰੀ ਤਰ੍ਹਾਂ ਨਾਲ ਪਾਰਟੀ ਦਾ ਅੰਦਰੂਨੀ ਮਾਮਲਾ ਸੀ, ਅਤੇ ਅਸੀਂ ਹੁਣ ਨਵਜੋਤ ਸਿੱਧੂ ਦੀ ਨਾਰਾਜ਼ਗੀ ਦੂਰ ਕਰ ਦਿੱਤੀ ਹੈ ਅਤੇ ਉਹ ਕੇਬਨਿਟ ਮੀਟਿੰਗ 'ਚ ਵੀ ਹਿੱਸਾ ਲੈਣਗੇ।  ਇਸ ਮੁੱਦੇ 'ਤੇ ਹਾਈ ਕਮਾਨ ਦੀ ਕੋਈ ਭੂਮਿਕਾ ਨਹੀਂ ਰਹੀ ਹੈ, ਇਹ ਸੂਬੇ ਅਤੇ ਪਾਰਟੀ ਦਾ ਅੰਦਰੂਨੀ ਮਸਲਾ ਸੀ, ਜੋ ਕਿ ਸੁਲਝਾ ਦਿੱਤਾ ਗਿਆ ਹੈ।

Navjot Sidhu vs Captain Amarinder Singh: Infighting in Punjab CongressNavjot Sidhu vs Captain Amarinder Singh: Infighting in Punjab Congress: ਇਸ ਤੋਂ ਇਲਾਵਾ ਬੋਲਦਿਆਂ ਵੇਰਕਾ ਨੇ ਕਿ ਬਾਕੀ ਗਲਤਫਹਿਮੀਆਂ ਕੈਬਨਿਟ 'ਚ ਮੁੱਖ ਮੰਤਰੀ ਸਿੱਧੂ ਨਾਲ ਮਿਲ ਕੇ ਦੂਰ ਕਰ ਦੇਣਗੇ।

ਵੇਰਕਾ ਨੇ ਕਿਹਾ ਕਿ ਸਿੱਧੂ ਸੋਚ ਰਹੇ ਸਨ ਕਿ ਕਾਰਪੋਰੇਸ਼ਨ ਚੋਣਾਂ ਸਮੇਂ ਬੁਲਾਵਾ ਸਰਕਾਰ ਵੱਲੋਂ ਹੁੰਦਾ ਹੈ ਪਰ ਅਸੀਂ ਉਹਨਾਂ ਨੂੰ ਦੱਸਿਆ ਕਿ ਇਸ ਸਰਕਾਰੀ ਪ੍ਰੋਗਰਾਮ ਸੀ, ਜਿਸ ਕਾਰਨ ਉਹਨਾਂ ਨੂੰ ਵੀ ਬਾਕੀਆਂ ਵਾਂਗ ਹੀ ਸੱਦਾ ਭੇਜਿਆ ਗਿਆ ਸੀ।

ਫਿਲਹਾਲ ਇਸ ਅੰਦਰੂਨੀ ਖਿੱਚੋਤਾਣ ਦੇ ਜਗ ਜਾਹਿਰ ਹੋਣ ਤੋਂ ਬਾਅਦ ਅਜਿਹੇ ਸਪੱਸ਼ਟੀਕਰਨ ਦਾ ਜਨਤਾ 'ਤੇ ਕੀ ਅਸਰ ਹੋਵੇਗਾ ਜਾਂ ਅਸਰ ਹੋਵੇਗਾ ਵੀ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਅਜਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਸਿੱਧੂ ਅਤੇ ਕਾਂਗਰਸ ਪਾਰਟੀ 'ਚ ਖਿੱਚੋਤਾਣ ਦੀਆਂ ਖਬਰਾਂ ਆਈਆਂ ਹੋਣ, ਇਸ ਤੋਂ ਪਹਿਲਾਂ ਵੀ "ਵਿਚਾਰਕ ਮਤਭੇਦਾਂ" ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

—PTC News

Related Post