ਨਵਜੋਤ ਸਿੱਧੂ ਜਿਨ੍ਹਾਂ ਚਿਰ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦਾ , ਉਨ੍ਹਾਂ ਚਿਰ ਕੈਪਟਨ ਉਸਨੂੰ ਨਹੀਂ ਮਿਲਣਗੇ : ਸੂਤਰ

By  Shanker Badra July 17th 2021 05:51 PM

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੱਲ ਰਿਹਾ ਕਾਟੋ-ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਵਿਵਾਦ ਨੂੰ ਹੱਲ ਕਰਨ ਲਈ ਅੱਜ ਹਰੀਸ਼ ਰਾਵਤ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਸਿਸਵਾਂ ਫਾਰਮ ਹਾਊਸ ਵਿਖੇ ਕਰੀਬ 2 ਘੰਟੇ ਮੀਟਿੰਗ ਚੱਲੀ ਹੈ। ਜਿਸ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਪਿਛਲਾ ਬਿਆਨ ਦੁਹਰਾਇਆ ਗਿਆ ਹੈ। [caption id="attachment_515785" align="aligncenter" width="301"] ਨਵਜੋਤ ਸਿੱਧੂ ਜਿਨ੍ਹਾਂ ਚਿਰ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦਾ , ਉਨ੍ਹਾਂ ਚਿਰ ਕੈਪਟਨ ਉਸਨੂੰ ਨਹੀਂ ਮਿਲਣਗੇ : ਸੂਤਰ[/caption] ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਹਰੀਸ਼ ਰਾਵਤ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਹੋਈ ਮੀਟਿੰਗ ਵਿੱਚ ਕੈਪਟਨ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਜਿਨ੍ਹਾਂ ਚਿਰ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦਾ , ਉਨ੍ਹਾਂ ਚਿਰ ਉਸਨੂੰ ਮਿਲੇਗਾ ਨਹੀਂ। ਇਸ ਗੱਲ ਤੋਂ ਸਾਫ਼ ਲੱਗਦਾ ਹੈ ਕਿ ਕੈਪਟਨ ,ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਖ਼ੁਸ਼ ਨਹੀਂ ਹੈ। [caption id="attachment_515786" align="aligncenter" width="294"] ਨਵਜੋਤ ਸਿੱਧੂ ਜਿਨ੍ਹਾਂ ਚਿਰ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦਾ , ਉਨ੍ਹਾਂ ਚਿਰ ਕੈਪਟਨ ਉਸਨੂੰ ਨਹੀਂ ਮਿਲਣਗੇ : ਸੂਤਰ[/caption] ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲਬਾਤ ਕਿਹਾ ਕਿ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਨ ਦਾ ਹਰ ਫੈਸਲਾ ਮਨਜ਼ੂਰ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਮੁੱਦਿਆਂ ਨੂੰ ਉਭਾਰਿਆ ਗਿਆ ਹੈ ,ਜਿਸ ਬਾਰੇ ਹਰੀਸ਼ ਰਾਵਤ ਹਾਈਕਮਾਨ ਨਾਲ ਗੱਲ ਕਰਨਗੇ। ਨਵਜੋਤ ਸਿੱਧੂ ਦੀ ਪ੍ਰਧਾਨਗੀ ਬਾਰੇ ਪੁੱਛੇ ਸਵਾਲ ਦਾ ਹਰੀਸ਼ ਰਾਵਤ ਨੇ ਕੋਈ ਜਵਾਬ ਨਹੀਂ ਦਿਤਾ। ਮੀਡਿਆ ਰਿਪੋਰਟਾਂ ਅਨੁਸਾਰ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਸ ਨੂੰ ਲੈ ਕੇ ਅੱਜ ਸ਼ਾਮ ਤੱਕ ਰਸਮੀ ਐਲਾਨ ਹੋ ਸਕਦਾ ਹੈ। [caption id="attachment_515783" align="aligncenter" width="275"] ਨਵਜੋਤ ਸਿੱਧੂ ਜਿਨ੍ਹਾਂ ਚਿਰ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦਾ , ਉਨ੍ਹਾਂ ਚਿਰ ਕੈਪਟਨ ਉਸਨੂੰ ਨਹੀਂ ਮਿਲਣਗੇ : ਸੂਤਰ[/caption] ਓਧਰ ਦੂੁਜੇ ਪਾਸੇ ਨਵਜੋਤ ਸਿੱਧੂ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਹੋਰ ਵਜ਼ੀਰਾਂ ਅਤੇ ਨੇਤਾਵਾਂ ਦੇ ਘਰ ਪਹੁੰਚੇ। ਇਸ ਮੌਕੇ ਰਾਜਾ ਵੜਿੰਗ, ਵਿਧਾਇਕ ਕੁਲਬੀਰ ਜ਼ੀਰਾ ਤੇ ਵਿਧਾਇਕ ਦਵਿੰਦਰ ਘੁਬਾਇਆ ਤੇ ਬਰਿੰਦਰ ਪਾਹੜਾ ਵੀ ਮੌਜੂਦ ਹਨ। ਇਸ ਤੋਂ ਪਹਿਲਾਂ ਉਹ ਸੁਨੀਲ ਜਾਖੜ ਨੂੰ ਮਿਲ ਕੇ ਆਏ ਸਨ। ਇੰਨ੍ਹਾਂ ਤੋ ਇਲਾਵਾ ਨਵਜੋਤ ਸਿੱਧੂ ਨੇ ਮੰਡੀ ਬੋਰਡ ਦੇ ਚੈਅਰਮੈਨ ਲਾਲ ਸਿੰਘ ਨਾਲ ਵੀ ਮੁਲਾਕਾਤ ਕੀਤੀ। -PTCNews

Related Post