ਨਵਾਂਗਰਾਓਂ 'ਚ ਸਫ਼ਾਈ ਕਰਮਚਾਰੀ ਦੇ 4 ਪਰਿਵਾਰਕ ਮੈਂਬਰਾਂ ਨੂੰ ਵੀ ਹੋਇਆ ਕੋਰੋਨਾ, ਇੱਕ ਮਹੀਨੇ ਦੀ ਬੱਚੀ ਵੀ ਸ਼ਾਮਲ, ਮੋਹਾਲੀ 'ਚ ਕੁੱਲ ਗਿਣਤੀ ਹੋਈ 61

By  Shanker Badra April 19th 2020 11:08 AM

ਨਵਾਂਗਰਾਓਂ 'ਚ ਸਫ਼ਾਈ ਕਰਮਚਾਰੀ ਦੇ 4 ਪਰਿਵਾਰਕ ਮੈਂਬਰਾਂ ਨੂੰ ਵੀ ਹੋਇਆ ਕੋਰੋਨਾ, ਇੱਕ ਮਹੀਨੇ ਦੀ ਬੱਚੀ ਵੀ ਸ਼ਾਮਲ, ਮੋਹਾਲੀ 'ਚ ਕੁੱਲ ਗਿਣਤੀ ਹੋਈ 61:ਮੋਹਾਲੀ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਮੋਹਾਲੀ 'ਚ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲੇ 'ਚ ਪੀੜਤਾਂ ਦੀ ਗਿਣਤੀ 61 ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਚਾਰੇ ਨਵੇਂ ਮਰੀਜ਼ ਨਵਾਂਗਰਾਓਂ ਦੇ ਪੀ.ਜੀ.ਆਈ ਵਿਖੇ ਕੰਮ ਕਰਦੇ ਸਫ਼ਾਈ ਕਰਮਚਾਰੀ ਸੁਨੀਲ ਦੇ ਪਰਿਵਾਰਕ ਮੈਂਬਰ ਹਨ। ਇਨ੍ਹਾਂ ਨਵੇਂ ਆਏ ਮਰੀਜ਼ਾਂ ਵਿਚ ਸੁਨੀਲ ਦੀ ਪਤਨੀ ਮਾਂ ,ਸਾਲਾ ਅਤੇ ਸਵਾ ਮਹੀਨੇ ਦੀ ਬੇਟੀ ਸ਼ਾਮਿਲ ਹੈ।ਇਸ ਗੱਲ ਦਾ ਖੁਲਾਸਾ ਪੀਜੀਆਈ ਤੋਂ ਅੱਜ ਸਵੇਰੇ ਆਈਆਂ ਰਿਪੋਰਟਾਂ 'ਚ ਹੋਇਆ ਹੈ।

ਦੱਸਣਯੋਗ ਹੈ ਕਿ ਸ਼ੁੱਕਰਵਾਰ ਦੇਰ ਰਾਤ ਸੁਨੀਲ ਦੀ ਕੋਰੋਨਾ ਰਿਪੋਰਟ 'ਚ ਪਾਜ਼ੀਟਿਵ ਪਾਈ ਗਈ ਸੀ,ਜਿਹੜਾ ਕਿ ਪੀਜੀਆਈ ਦੇ ਕੋਰੋਨਾ ਵਾਰਡ 'ਚ ਸਫਾਈ ਸੇਵਕ ਦਾ ਕੰਮ ਕਰਦਾ ਸੀ। ਹੁਣ ਉਸ ਦੇ ਚਾਰ ਹੋਰ ਪਰਿਵਾਰਕ ਮੈਂਬਰਾਂ 'ਚ ਕੋਰੋਨਾ ਦਾ ਲਾਗ ਪਾਇਆ ਗਿਆ ਹੈ। ਇਨ੍ਹਾਂ 'ਚ ਉਸ ਦੀ ਇਕ ਮਹੀਨੇ ਦੀ ਬੱਚੀ ਤੋਂ ਇਲਾਵਾ ਮਾਂ, ਸਾਲ਼ਾ ਤੇ ਪਤਨੀ ਸ਼ਾਮਿਲ ਹਨ ਜਿਹੜੇ ਕਿ ਇਲਾਜ ਲਈ ਮੋਹਾਲੀ ਦੇ ਸਿਵਲ ਹਸਪਤਾਲ 'ਚ ਭਰਤੀ ਦੱਸੇ ਜਾ ਰਹੇ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 238 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 61 , ਜਲੰਧਰ – 41, ਪਟਿਆਲਾ – 26 , ਪਠਾਨਕੋਟ – 24 , ਨਵਾਂਸ਼ਹਿਰ – 19 , ਲੁਧਿਆਣਾ – 15, ਅੰਮ੍ਰਿਤਸਰ – 11 , ਮਾਨਸਾ – 11, ਹੁਸ਼ਿਆਰਪੁਰ – 7 ,  ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਕਪੂਰਥਲਾ – 2 ,  ਗੁਰਦਾਸਪੁਰ- 2 , ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 16 ਮੌਤਾਂ ਹੋ ਚੁੱਕੀਆਂ ਹਨ ਅਤੇ 31 ਮਰੀਜ਼ ਠੀਕ ਹੋ ਚੁੱਕੇ ਹਨ।

-PTCNews

Related Post