ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ 15 ਦਿਨਾਂ ਵਿਚਕਾਰ ਦੂਜੀ ਵਾਰ ਤੋੜਿਆ ਆਪਣਾ ਰਿਕਾਰਡ

By  Riya Bawa July 1st 2022 12:42 PM -- Updated: July 1st 2022 12:47 PM

National Record In Stockholm Diamond League: ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਇਕ ਵਾਰ ਫਿਰ ਜੈਵਲਿਨ ਥ੍ਰੋਅ 'ਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। ਸਟਾਕਹੋਮ ਡਾਇਮੰਡ ਲੀਗ 'ਚ ਨੀਰਜ ਨੇ 89.94 ਮੀਟਰ ਦੀ ਲੰਬੀ ਥਰੋਅ ਕੀਤੀ। 14 ਜੂਨ ਨੂੰ ਨੀਰਜ ਨੇ ਪਾਵੋ ਨੂਰਮੀ ਖੇਡਾਂ ਵਿੱਚ 89.03 ਮੀਟਰ ਥਰੋਅ ਕੀਤਾ ਸੀ। ਹੁਣ ਉਸ ਨੇ ਇਹ ਰਿਕਾਰਡ ਤੋੜ ਦਿੱਤਾ ਹੈ ਪਰ ਇਕ ਵਾਰ ਫਿਰ 90 ਮੀਟਰ ਦੀ ਦੂਰੀ ਪਾਰ ਕਰਨ ਤੋਂ ਖੁੰਝ ਗਿਆ। ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਜੂਨ 'ਚ ਹੀ ਮੈਦਾਨ 'ਤੇ ਪਰਤੇ ਸਨ। neeraj ਨੀਰਜ ਚੋਪੜਾ ਨੇ ਆਪਣੇ ਪਹਿਲੇ ਹੀ ਥਰੋਅ 'ਤੇ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਉਸ ਨੇ ਦੂਜੀ ਥਰੋਅ 84.37, ਤੀਜੀ ਥਰੋਅ 87.46, ਚੌਥੀ ਥਰੋਅ 84.67, ਪੰਜਵੀਂ ਥਰੋਅ 86.67, ਛੇਵੀਂ ਥਰੋਅ 86.84 ਮੀਟਰ ਕੀਤੀ। ਇਸ ਦੌਰਾਨ ਉਸ ਨੇ ਇੱਕ ਵੀ ਫਾਊਲ ਨਹੀਂ ਸੁੱਟਿਆ। ਟੋਕੀਓ ਓਲੰਪਿਕ ਤੋਂ ਬਾਅਦ ਨੀਰਜ ਦਾ ਇਹ ਤੀਜਾ ਈਵੈਂਟ ਸੀ। ਪਿਛਲੇ ਦੋ ਮੁਕਾਬਲਿਆਂ ਵਿੱਚ ਉਸ ਨੇ ਚਾਂਦੀ ਅਤੇ ਸੋਨੇ ਦੇ ਤਗਮੇ ਜਿੱਤੇ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਨੇ ਫੜੀ ਰਫ਼ਤਾਰ, ਤੀਜੇ ਦਿਨ ਮਿਲੇ 200 ਤੋਂ ਵੱਧ ਮਰੀਜ਼, ਇੱਕ ਮੌਤ ਨੀਰਜ ਚੋਪੜਾ ਆਪਣਾ ਰਾਸ਼ਟਰੀ ਰਿਕਾਰਡ ਤੋੜ ਕੇ ਵੀ ਸੋਨ ਤਗਮਾ ਨਹੀਂ ਜਿੱਤ ਸਕਿਆ। ਕੈਰੇਬੀਅਨ ਦੇਸ਼ ਗ੍ਰੇਨਾਡਾ ਦੇ ਪੀਟਰਸ ਐਂਡਰਸਨ ਨੇ ਸੋਨ ਤਗਮਾ ਜਿੱਤਿਆ। 24 ਸਾਲਾ ਐਂਡਰਸਨ ਨੇ 90.31 ਮੀਟਰ ਦੀ ਸਭ ਤੋਂ ਲੰਬੀ ਥਰੋਅ ਕੀਤੀ। ਐਂਡਰਸਨ ਨੇ ਇਸ ਸੀਜ਼ਨ 'ਚ ਵੀ 93.07 ਮੀਟਰ ਸੁੱਟਿਆ ਹੈ। ਨੀਰਜ ਦੂਜੇ ਸਥਾਨ 'ਤੇ ਰਿਹਾ ਅਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਨੀਰਜ ਨੇ ਪਾਵੋ ਨੂਰਮੀ ਖੇਡਾਂ ਵਿੱਚ ਰਾਸ਼ਟਰੀ ਰਿਕਾਰਡ ਤੋੜਨ ਤੋਂ ਬਾਅਦ ਵੀ ਸੋਨਾ ਨਹੀਂ ਜਿੱਤਿਆ। neeraj ਡਾਇਮੰਡ ਲੀਗ ਵਿੱਚ ਨੀਰਜ ਚੋਪੜਾ ਦਾ ਇਹ ਪਹਿਲਾ ਤਮਗਾ ਹੈ। ਇਸ ਤੋਂ ਪਹਿਲਾਂ ਉਸ ਦਾ ਸਰਵੋਤਮ ਪ੍ਰਦਰਸ਼ਨ ਨੰਬਰ 4 ਸੀ। ਜਰਮਨੀ ਦੇ ਜੂਲੀਅਨ ਵੇਬਰ ਨੇ 89.08 ਮੀਟਰ ਦੀ ਸਭ ਤੋਂ ਲੰਬੀ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ। ਹੁਣ ਨੀਰਜ ਚੋਪੜਾ 15 ਤੋਂ 24 ਜੁਲਾਈ ਤੱਕ ਹੋਣ ਵਾਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਤਮਗੇ ਲਈ ਦਾਅਵੇਦਾਰੀ ਪੇਸ਼ ਕਰਨਗੇ। -PTC News

Related Post