ਨਗਰ ਨਿਗਮ ਦੀ ਲਾਪਰਵਾਹੀ: ਰੇਲਿੰਗ ਪਾਰ ਕਰਦੇ ਸਮੇਂ ਖੰਭੇ ਤੋਂ ਨੌਜਵਾਨ ਨੂੰ ਲੱਗਿਆ ਕਰੰਟ, ਹੋਈ ਮੌਤ
Riya Bawa
October 3rd 2022 09:31 AM
Municipal Corporation Negligence: ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਨਗਰ ਨਿਗਮ ਦੀ ਲਾਪਰਵਾਹੀ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਇਹ ਨੌਜਵਾਨ ਸ਼ਹਿਰ ਦੇ ਨਕੋਦਰ ਚੌਂਕ ਤੋਂ ਗੁਰੂ ਨਾਨਕ ਮਿਸ਼ਨ ਚੌਂਕ ਨੂੰ ਜਾਣ ਵਾਲੀ ਇੱਕ ਤਰਫਾ ਸੜਕ ਦੇ ਵਿਚਕਾਰ ਲਗਾਈ ਰੇਲਿੰਗ ਨੂੰ ਪਾਰ ਕਰ ਰਿਹਾ ਸੀ। ਇਸ ਦੌਰਾਨ ਸਟਰੀਟ ਲਾਈਟ ਦੇ ਖੰਭੇ 'ਚ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਕਤ ਨੌਜਵਾਨ ਇਸ ਸੜਕ 'ਤੇ ਇਕ ਹਸਪਤਾਲ ਨੇੜੇ ਢਾਬਾ ਚਲਾਉਂਦਾ ਸੀ।