ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕੀਮਤਾਂ

By  Jashan A January 7th 2019 05:37 PM

ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕੀਮਤਾਂ,ਨਵੀਂ ਦਿੱਲੀ: ਪਿਛਲੇ ਕੁਝ ਸਮੇਂ ਤੋਂ ਤੇਲ ਦੀਆਂ ਕੀਮਤਾਂ 'ਚ ਹੋ ਰਹੀ ਵੱਡੀ ਕਮੀ ਤੋਂ ਬਾਅਦ ਅੱਜ ਤੇਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ।ਜਿਸ ਦੌਰਾਨ ਅੱਜ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 'ਚ 21 ਪੈਸੇ ਤੇ ਡੀਜ਼ਲ 'ਚ 8 ਪੈਸੇ ਦਾ ਵਾਧਾ ਹੋਇਆ ਹੈ। ਦਿੱਲੀ ਵਿੱਚ ਪੈਟਰੋਲ 68.50 ਰੁਪਏ ਤੇ ਡੀਜ਼ਲ 62.24 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ। [caption id="attachment_237220" align="aligncenter" width="300"]petrol ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕੀਮਤਾਂ[/caption] ਦੂਜੇ ਪਾਸੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਮਹਿੰਗਾ ਪੈਟਰੋਲ ਪਠਾਨਕੋਟ ਵਿੱਚ 74.39 ਰੁਪਏ, ਮਿਲ ਰਿਹਾ ਹੈ। ਸਭ ਤੋਂ ਸਸਤਾ ਰੇਟ ਬਠਿੰਡਾ 73.35 ਵਿੱਚ ਹੈ। ਅੰਮ੍ਰਿਤਸਰ ਵੇਖੀਏ ਤਾਂ ਇੱਥੇ 74.08 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਮਿਲ ਰਿਹਾ ਹੈ। [caption id="attachment_237221" align="aligncenter" width="300"]petrol ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕੀਮਤਾਂ[/caption] ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ ਕਿਉਂਕਿ ਭਾਰਤ ਆਪਣੇ ਤੇਲ ਦੀਆਂ ਜ਼ਰੂਰਤਾਂ ਦਾ ਕਰੀਬ 80 ਫ਼ੀਸਦੀ ਆਯਾਤ ਕਰਦਾ ਹੈ। -PTC News  

Related Post