ਤੇਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਜਾਣੋ ਅੱਜ ਦੀਆਂ ਕੀਮਤਾਂ

By  Joshi November 9th 2018 11:33 AM

ਤੇਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਜਾਣੋ ਅੱਜ ਦੀਆਂ ਕੀਮਤਾਂ,ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਘਟ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੌਰਾਨ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਜਰੂਰ ਮਿਲੀ ਹੈ। ਤੇਲ ਦੀਆਂ ਘਟ ਰਹੀਆਂ ਕੀਮਤਾਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ, ਦੇਸ਼ ਭਰ ਵਿੱਚ ਇਹਨਾਂ ਕੀਮਤਾਂ 'ਚ ਅੱਜ ਵੀ ਘਾਟਾ ਦੇਖਣ ਨੂੰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਵੀ ਇਹਨਾਂ ਕੀਮਤਾਂ ਵਿੱਚ 15 ਪੈਸੇ ਦਾ ਘਾਟਾ ਦੇਖਣ ਨੂੰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 78.09 ਰੁਪਏ ਅਤੇ ਡੀਜ਼ਲ ਦੀ ਕੀਮਤ 72.74 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਆਰਥਿਕ ਸ਼ਹਿਰ ਮੁੰਬਈ ਦੀ ਗੱਲ ਕਰੀਏ ਇਥੇ 15 ਪੈਸੇ ਦੀ ਕਮੀ ਨਾਲ ਪੈਟਰੋਲ 83.57 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 16 ਪੈਸੇ ਦੀ ਕਮੀ ਨਾਲ 76.22 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਹੋਰ ਪੜ੍ਹੋ: ਐੱਸ.ਆਈ.ਟੀ ਨੂੰ ਮਿਲੀ ਵੱਡੀ ਕਾਮਯਾਬੀ, ਗੁਰੂਸਰ ਜਲਾਲ ‘ਚ ਹੋਈ ਬੇਅਦਬੀ ਮਾਮਲੇ ‘ਚ 4 ਲੋਕਾਂ ਨੂੰ ਕੀਤਾ ਕਾਬੂ ਉਥੇ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਅੱਜ ਪੰਜਾਬ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਪੰਜਾਬ ਦੇ ਜਲੰਧਰ 'ਚ ਅੱਜ ਪੈਟਰੋਲ 83.27 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਅੰਮ੍ਰਿਤਸਰ ਵਿਚ ਪੈਟਰੋਲ 83.87 ਰੁਪਏ, ਲੁਧਿਆਣਾ 'ਚ 83.74 ਰੁਪਏ ਅਤੇ ਪਟਿਆਲੇ 'ਚ 83.67 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ ਕੀਮਤਾਂ ਵਿੱਚ ਹੋਰ ਘਾਟਾ ਦੇਖਣ ਨੂੰ ਮਿਲ ਸਕਦਾ ਹੈ। —PTC News

Related Post