ਅਨੋਖਾ ਰਾਮ ਭਗਤ: ਰਾਮਲੱਲਾ ਨੂੰ ਭੋਗ ਲਗਾਉਣ ਲਈ ਬਣਾਇਆ 1250 ਕਿੱਲੋ ਦਾ ਲੱਡੂ

By  KRISHAN KUMAR SHARMA January 17th 2024 03:57 PM

1250 kg laddu for Lord Ram: ਭਗਵਾਨ ਸ੍ਰੀ ਰਾਮ ਦੇ ਮੰਦਰ (ram mandir) ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵਿੱਚ ਭਰਪੂਰ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ 22 ਜਨਵਰੀ ਨੂੰ ਉਦਘਾਟਨ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਅਜਿਹਾ ਹੀ ਇੱਕ ਅਨੋਖਾ ਸ਼ਰਧਾਲੂ ਹੈਦਰਾਬਾਦ ਦੇ ਤੇਲੰਗਾਨਾ ਦਾ ਰਹਿਣ ਵਾਲਾ ਹੈ, ਜਿਸ ਨੇ ਭਗਵਾਨ ਰਾਮ (Lord Rama) ਨੂੰ ਭੋਗ ਲਗਾਉਣ ਲਈ 1265 ਕਿੱਲੋ ਦਾ ਲੱਡੂ ਤਿਆਰ ਕੀਤਾ ਹੈ।

ਹੈਦਰਾਬਾਦ ਦੇ ਰਹਿਣ ਵਾਲੇ ਨਾਗਭੂਸ਼ਣ ਰੈੱਡੀ ਨਾਂ ਦੇ ਇਸ ਵਿਅਕਤੀ ਨੇ ਅਯੁੱਧਿਆ 'ਚ ਰਾਮਲਲਾ ਨੂੰ ਚੜ੍ਹਾਉਣ ਲਈ 1,265 ਕਿੱਲੋ ਲੱਡੂ ਬਣਾਇਆ ਹੈ। ਇਸ ਨੂੰ ਮੰਦਰ ਵਿੱਚ ਪ੍ਰਸਾਦ ਦੇ ਰੂਪ ਵਿੱਚ ਚੜ੍ਹਾਇਆ ਜਾਵੇਗਾ। ਅੱਜ ਲੱਡੂ ਨੂੰ ਹੈਦਰਾਬਾਦ ਤੋਂ ਫਰਿੱਜ ਵਿੱਚ ਰੱਖ ਕੇ ਅਯੁੱਧਿਆ ਲਿਜਾਇਆ ਜਾਵੇਗਾ, ਜਿੱਥੇ ਪੂਜਾ ਤੋਂ ਬਾਅਦ ਇਸ ਨੂੰ ਪ੍ਰਸ਼ਾਦ ਵਜੋਂ ਵੰਡਿਆ ਜਾਵੇਗਾ। ਇੰਨਾ ਵੱਡਾ ਲੱਡੂ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਰਾਮ ਮੰਦਰ ਲਈ ਕੁੱਝ ਵੱਖਰਾ ਕਰਨਾ ਚਾਹੁੰਦਾ ਸੀ ਨਾਗਭੂਸ਼ਣ

ਇਸ ਵਿਸ਼ਾਲ ਲੱਡੂ ਬਾਰੇ ਆਪਣੇ ਵਿਚਾਰ ਬਾਰੇ ਨਾਗਭੂਸ਼ਣ ਨੇ ਦੱਸਿਆ ਕਿ ਉਹ ਰਾਮ ਮੰਦਰ ਲਈ ਕੁਝ ਵੱਖਰਾ ਕਰਨਾ ਚਾਹੁੰਦੇ ਸਨ। ਉਹ 2000 ਤੋਂ ਸ਼੍ਰੀ ਰਾਮ ਕੈਟਰਿੰਗ ਚਲਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਉਸ ਨੂੰ ਉਸ ਵਿਅਕਤੀ ਦੀ ਸੇਵਾ ਕਰਨ ਦੀ ਇੱਛਾ ਮਹਿਸੂਸ ਹੋਈ, ਜਿਸ ਦੇ ਨਾਂ 'ਤੇ ਉਸ ਦੀ ਰੋਜ਼ੀ-ਰੋਟੀ ਚੱਲ ਰਹੀ ਹੈ। ਇਸ ਲਈ ਉਸ ਨੇ ਮੰਦਰ ਦੇ ਭੂਮੀ ਪੂਜਨ ਤੋਂ ਲੈ ਕੇ ਉਦਘਾਟਨ ਤੱਕ ਹਰ ਰੋਜ਼ ਮੰਦਰ ਨੂੰ ਇਕ ਕਿਲੋ ਲੱਡੂ ਦੇਣ ਦਾ ਫੈਸਲਾ ਕੀਤਾ ਅਤੇ ਪ੍ਰਾਣ ਪ੍ਰਤੀਸ਼ਠਾ ਵਿੱਚ ਵਿਸ਼ਾਲ ਲੱਡੂ ਚੜ੍ਹਾਉਣ ਦਾ ਪ੍ਰਣ ਵੀ ਲਿਆ।

30 ਲੋਕਾਂ ਨੇ ਮਿਲ ਕੇ ਬਣਾਇਆ ਲੱਡੂ

ਨਾਗਭੂਸ਼ਨ ਲਈ ਇਹ ਲੱਡੂ ਤਿਆਰ ਕਰਨਾ ਇੰਨਾ ਆਸਾਨ ਨਹੀਂ ਰਿਹਾ। ਉਸ ਨੇ ਦੱਸਿਆ ਕਿ ਇਸ ਨੂੰ ਬਣਾਉਣ ਲਈ ਕਾਫੀ ਮਿਹਨਤ ਕਰਨੀ ਪਈ ਅਤੇ 24 ਘੰਟੇ ਲੱਗ ਗਏ। ਉਸ ਨੇ ਦੱਸਿਆ ਕਿ ਇਸ ਨੂੰ 30 ਲੋਕਾਂ ਨੇ ਮਿਲ ਕੇ ਬਣਾਇਆ ਹੈ। ਸਿਰਫ਼ ਲੱਡੂ ਨੂੰ ਗੋਲ ਰੂਪ ਦੇਣ ਵਿੱਚ ਹੀ 4 ਘੰਟੇ ਦਾ ਸਮਾਂ ਲੱਗ ਗਿਆ। ਉਸ ਨੇ ਦੱਸਿਆ ਕਿ ਲੱਡੂ 'ਤੇ ਕਾਜੂ, ਪਿਸਤਾ ਤੇ ਬਾਦਾਮ ਨਾਲ ਜੈ ਸ਼੍ਰੀਰਾਮ ਵੀ ਲਿਖਿਆ ਗਿਆ ਹੈ।

Related Post