ਪੰਜਾਬ ਸਰਕਾਰ ਵੱਲੋਂ 14 ਨੌਕਰਸ਼ਾਹ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਵਜੋਂ ਨਿਯੁਕਤ

By  Ravinder Singh November 13th 2022 09:10 AM -- Updated: November 13th 2022 09:21 AM

ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 14 ਨੌਕਰਸ਼ਾਹਾਂ ਨੂੰ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਵਜੋਂ ਨਿਯੁਕਤ ਕੀਤਾ ਹੈ। ਸਾਰੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਆਪਣੀ ਨਵੀਂ ਤਾਇਨਾਤੀ 'ਤੇ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

ਇਹ ਵੀ ਪੜ੍ਹੋ : Himachal Election 2022 Live : ਬਰਫ਼ਬਾਰੀ ਦੇ ਬਾਵਜੂਦ ਦੇਵਭੂਮੀ ਦੇ ਲੋਕਾਂ 'ਚ ਭਾਰੀ ਉਤਸ਼ਾਹ, 1 ਵਜੇ ਤੱਕ 37 ਫ਼ੀਸਦੀ ਵੋਟਿੰਗ ਹੋਈ

ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ  30 ਆਈਪੀਐਸ ਅਫ਼ਸਰਾਂ ਸਣੇ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਪੰਜਾਬ ਵਿੱਚ ਪਿਛਲੇ 10 ਦਿਨਾਂ ਵਿੱਚ ਸ਼ਿਵ ਸੈਨਾ ਆਗੂ ਅਤੇ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਸਰਕਾਰ ਨੇ ਵੱਡਾ ਫੇਰਬਦਲ ਕਰਦਿਆਂ 33 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ਵਿੱਚ 30 ਆਈ.ਪੀ.ਐਸ. ਅੰਮ੍ਰਿਤਸਰ, ਜਲੰਧਰ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ 8 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਗਏ ਹਨ। ਕੁਲਦੀਪ ਸਿੰਘ ਹੁਣ ਐਸਟੀਐਫ ਦੇ ਨਵੇਂ ਮੁਖੀ ਹੋਣਗੇ। ਹਰਪ੍ਰੀਤ ਸਿੰਘ ਸਿੱਧੂ ਦੇ ਡੈਪੂਟੇਸ਼ਨ 'ਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

ਸੂਚੀ ਨਾਲ ਨੱਥੀ ਕੀਤੀ ਗਈ/View Attachment

Related Post