Hajj Pilgrims Died : ਸਾਊਦੀ ਅਰਬ ਚ ਹੀਟ ਸਟ੍ਰੋਕ ਦਾ ਕਹਿਰ, 14 ਹੱਜ ਯਾਤਰੀਆਂ ਦੀ ਮੌਤ
ਹੁਣ ਤਾਜ਼ਾ ਅਪਡੇਟ ਦੇ ਅਨੁਸਾਰ ਚੱਲ ਰਹੀ ਹੱਜ ਯਾਤਰਾ ਦੌਰਾਨ 14 ਜਾਰਡਨ ਵਾਸੀਆਂ ਦੀ ਮੌਤ ਹੋ ਗਈ ਹੈ ਅਤੇ 17 ਹੋਰ ਲਾਪਤਾ ਹਨ। ਜੌਰਡਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ।
Hajj Pilgrims Died: ਸਾਊਦੀ ਅਰਬ 'ਚ ਈਦ-ਉਲ-ਅਜ਼ਹਾ ਦੇ ਤਿਉਹਾਰ ਦੌਰਾਨ ਵੱਡੀ ਗਿਣਤੀ 'ਚ ਹੱਜ ਯਾਤਰੀ ਇਕੱਠੇ ਹੋਏ। ਹਾਲਾਂਕਿ ਸਾਊਦੀ ਅਰਬ 'ਚ ਕੜਾਕੇ ਦੀ ਗਰਮੀ ਹੱਜ ਯਾਤਰੀਆਂ ਲਈ ਚੁਣੌਤੀ ਸਾਬਤ ਹੋ ਰਹੀ ਹੈ। ਹੱਜ ਦੌਰਾਨ ਪਾਰਾ 47 ਡਿਗਰੀ ਤੋਂ ਉਪਰ ਪਹੁੰਚ ਗਿਆ ਹੈ। ਇਸ ਨਾਲ ਖਾਸ ਕਰਕੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮੱਕਾ 'ਚ ਅੱਤ ਦੀ ਗਰਮੀ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ।
ਹੁਣ ਤਾਜ਼ਾ ਅਪਡੇਟ ਦੇ ਅਨੁਸਾਰ ਚੱਲ ਰਹੀ ਹੱਜ ਯਾਤਰਾ ਦੌਰਾਨ 14 ਜਾਰਡਨ ਵਾਸੀਆਂ ਦੀ ਮੌਤ ਹੋ ਗਈ ਹੈ ਅਤੇ 17 ਹੋਰ ਲਾਪਤਾ ਹਨ। ਜੌਰਡਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਜਾਰਡਨ ਦੇ ਵਿਦੇਸ਼ ਮੰਤਰਾਲੇ ਅਤੇ ਪ੍ਰਵਾਸੀਆਂ ਨੇ ਮਾਊਂਟ ਅਰਾਫਾਤ 'ਤੇ ਹੀਟ ਸਟ੍ਰੋਕ ਕਾਰਨ ਛੇ ਜਾਰਡਨ ਦੇ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ, ਕਈ ਹੋਰ ਸਥਾਨਕ ਸੂਤਰਾਂ ਨੇ ਇਸ ਤੋਂ ਵੱਧ ਗਿਣਤੀ ਦੱਸੀ ਹੈ, ਜਿਸ ਅਨੁਸਾਰ 17 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੇ ਨਾਂ ਵੀ ਪ੍ਰਕਾਸ਼ਿਤ ਕੀਤੇ ਗਏ ਹਨ।
ਦੱਸ ਦਈਏ ਕਿ ਹੀਟ ਸਟ੍ਰੋਕ ਗਰਮੀ ਨਾਲ ਹੋਣ ਵਾਲੀ ਬੀਮਾਰੀ ਦਾ ਇੱਕ ਗੰਭੀਰ ਰੂਪ ਹੈ। ਇਹ ਉੱਚ ਤਾਪਮਾਨ ਦੇ ਲੰਬੇ ਸਮੇਂ ਤੱਕ ਸੰਪਰਕ ਦੇ ਕਾਰਨ ਹੁੰਦਾ ਹੈ। ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਇਹ ਸਥਿਤੀ ਬੇਹੋਸ਼ੀ, ਦੌਰੇ ਅਤੇ ਮੌਤ ਵੀ ਹੋ ਸਕਦੀ ਹੈ।