Mobile Phone Recover In Punjab: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚ ਬਰਾਮਦ ਹੋਏ 15 ਮੋਬਾਈਲ ਫੋਨ
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚ ਤਲਾਸ਼ੀ ਦੌਰਾਨ ਮੋਬਾਇਲ, ਸਿਮ, ਚਾਰਜਰ ਅਤੇ ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ।

ਫਰੀਦਕੋਟ: ਪੰਜਾਬ ਦੀਆਂ ਜੇਲ੍ਹਾਂ ਲਗਾਤਾਰ ਸੁਰਖੀਆਂ ’ਚ ਬਣੀਆਂ ਹੋਈਆਂ ਹਨ। ਜੇਲ੍ਹਾਂ ’ਚੋਂ ਲਗਾਤਾਰ ਨਸ਼ਾ ਅਤੇ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਸਵਾਲਾਂ ਦੇ ਘੇਰੇ ’ਚ ਬਣੀ ਹੋਈ ਹੈ। ਇਸੇ ਤਰ੍ਹਾਂ ਦਾ ਮਾਮਲਾ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਸਾਹਮਣੇ ਆਈ ਹੈ। ਜਿੱਥੇ ਤਲਾਸ਼ੀ ਦੌਰਾਨ ਮੋਬਾਇਲ, ਸਿਮ, ਚਾਰਜਰ ਅਤੇ ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਵੱਲੋਂ ਫਰੀਦੋਕਟ ਦੀ ਕੇਂਦਰੀ ਮਾਡਰਨ ਜੇਲ੍ਹ ’ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 5 ਹਵਾਲਾਤੀਆਂ ਅਤੇ ਇੱਕ ਕੈਦੀ ਕੋਲੋਂ 9 ਮੋਬਾਈਲ ਫੋਨ ਜਦਕਿ 6 ਮੋਬਾਈਲ ਫੋਨ ਅਤੇ ਬਾਕੀ ਦਾ ਸਾਮਾਨ ਲਾਵਾਰਿਸ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ 5 ਹਵਾਲਾਤੀਆਂ, 1 ਕੈਦੀ ਅਤੇ ਕੁਝ ਅਣਪਛਾਤਿਆਂ ਖਿਲਾਫ ਥਾਣਾ ਸਿਟੀ ਫਰੀਦਕੋਟ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Two sisters commit suicide: ਅੰਮ੍ਰਿਤਸਰ ’ਚ ਦੋ ਸਕੀਆਂ ਭੈਣਾਂ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ !