Pahalgam attack : ਦਹਿਸ਼ਤਗਰਦੀਆਂ ਨੇ ਪੁਆਇਆ ਮਾਵਾਂ-ਬੱਚਿਆਂ ਦਾ ਵਿਛੋੜਾ , 2 ਸਾਲਾ ਬੱਚੀ ਦੀ ਮਾਂ ਨੂੰ ਡਿਪੋਰਟ ਕਰਕੇ ਭੇਜਿਆ ਪਾਕਿਸਤਾਨ ,ਬੱਚੀ ਦਾ ਰੋ -ਰੋ ਬੁਰਾ ਹਾਲ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿੱਥੇ 2 ਸਾਲਾ ਬੱਚੀ ਦੀ ਮਾਂ ਡਿਪੋਰਟ ਕਰਕੇ ਪਾਕਿਸਤਾਨ ਭੇਜਿਆ ਗਿਆ ਹੈ,ਜਿਸ ਤੋਂ ਬਾਅਦ ਬੱਚੀ ਦਾ ਰੋ -ਰੋ ਬੁਰਾ ਹਾਲ ਹੈ। 2 ਸਾਲਾ ਬੱਚੀ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਮਹਿਲਾ ਨੂੰ ਪਾਕਿਸਤਾਨ ਪਰਤਣਾ ਪਿਆ ਹੈ

By  Shanker Badra April 30th 2025 08:02 PM -- Updated: April 30th 2025 08:14 PM

Pahalgam attack : ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਦੋਵਾਂ ਮੁਲਕਾਂ ਦੇ ਨਾਗਰਿਕ ਅਟਾਰੀ ਬਾਰਡਰ ਰਾਹੀਂ ਆਪੋ-ਆਪਣੇ ਮੁਲਕ ਪਰਤ ਗਏ ਹਨ। ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ 29 ਅਪ੍ਰੈਲ ਤੱਕ ਭਾਰਤ ਛੱਡਣ ਲਈ ਕਿਹਾ ਸੀ। ਪਾਕਿਸਤਾਨੀਆਂ ਨੂੰ ਦੇਸ਼ ਛੱਡਣ ਦੇ ਹੁਕਮ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਟੁੱਟ ਗਏ ਅਤੇ ਲੋਕਾਂ ਨੂੰ ਦੇਸ਼ ਛੱਡਣ ਲਈ ਆਪਣੇ ਪਰਿਵਾਰਾਂ ਤੋਂ ਵੱਖ ਹੋਣਾ ਪਿਆ। ਉਦੋਂ ਤੋਂ ਪਰਿਵਾਰਾਂ ਦੇ ਪਰਿਵਾਰ ਵੰਡੇ ਜਾ ਰਹੇ ਹਨ ਅਤੇ ਔਰਤਾਂ ਆਪਣੇ ਪਤੀਆਂ ਅਤੇ ਛੋਟੇ -ਛੋਟੇ ਬੱਚਿਆਂ ਨੂੰ ਛੱਡ ਰਹੀਆਂ ਹਨ। 

ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿੱਥੇ 2 ਸਾਲਾ ਬੱਚੀ ਦੀ ਮਾਂ ਡਿਪੋਰਟ ਕਰਕੇ ਪਾਕਿਸਤਾਨ ਭੇਜਿਆ ਗਿਆ ਹੈ,ਜਿਸ ਤੋਂ ਬਾਅਦ ਬੱਚੀ ਦਾ ਰੋ -ਰੋ ਬੁਰਾ ਹਾਲ ਹੈ। 2 ਸਾਲਾ ਬੱਚੀ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਮਹਿਲਾ ਨੂੰ ਪਾਕਿਸਤਾਨ ਪਰਤਣਾ ਪਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮਾਸੂਮ ਬੱਚੀ ਆਪਣੀ ਮਾਂ ਬਿਨ੍ਹਾਂ ਨਹੀਂ ਰਹਿ ਸਕੇਗੀ ,ਸਰਕਾਰਾਂ ਨੂੰ ਬੱਚਿਆਂ 'ਤੇ ਤਰਸ ਕਰਨਾ ਚਾਹੀਦਾ। 

ਦਰਅਸਲ 'ਚ ਅਤਿ ਅਸਲਮ ਦਾ ਵਿਆਹ ਪੰਜ ਸਾਲ ਪਹਿਲਾਂ ਰਾਜੌਰੀ ਨਿਵਾਸੀ ਅੰਜਮ ਤਨਵੀਰ ਨਾਲ ਹੋਇਆ ਸੀ। ਉਹ ਪਾਕਿਸਤਾਨ ਦੇ ਗੁਜਰਾਂਵਾਲਾ ਦੀ ਰਹਿਣ ਵਾਲੀ ਸੀ ਅਤੇ ਭਾਰਤ ਆਈ ਸੀ। ਹਾਲਾਂਕਿ, ਹਾਲ ਹੀ ਵਿੱਚ ਉਸਨੂੰ ਕਾਨੂੰਨੀ ਕਾਰਨਾਂ ਕਰਕੇ ਦੇਸ਼ ਛੱਡਣਾ ਪਿਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਲੜਕੀ ਦੇ ਪਿਤਾ ਅੰਜਮ ਤਨਵੀਰ ਨੇ ਕਿਹਾ, "ਮੇਰੀ ਬੇਟੀ ਅਜੇ ਵੀ ਆਪਣੀ ਮਾਂ ਦਾ ਦੁੱਧ ਪੀਂਦੀ ਸੀ। ਉਹ ਇਸ ਤੋਂ ਬਿਨਾਂ ਕਿਵੇਂ ਰਹੇਗੀ? ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਹਾਲਾਤਾਂ 'ਤੇ ਵੀ ਰਹਿਮ ਕਰੇ। 

ਪਹਿਲਗਾਮ ਵਿੱਚ ਵਾਪਰੀ ਘਟਨਾ ਵਿੱਚ ਮਾਰੇ ਗਏ ਲੋਕ ਹੁਣ ਵਾਪਸ ਨਹੀਂ ਆ ਸਕਦੇ ਪਰ ਸਾਡਾ ਕੀ ਕਸੂਰ ਹੈ?" ਅੰਜਮ ਦੀ ਭੈਣ ਜ਼ੁਬੀਨਾ ਨੇ ਕਿਹਾ ਕਿ ਪਰਿਵਾਰ ਨੇ ਰਿਸ਼ਤੇ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਇਆ ਪਰ ਹੁਣ ਉਨ੍ਹਾਂ ਸਾਹਮਣੇ ਜੀਵਤ ਜੀਉਣ ਅਤੇ ਬੱਚੇ ਦੀ ਪਰਵਰਿਸ਼ ਦੀ ਗੰਭੀਰ ਚੁਣੌਤੀ ਗੰਭੀਰ ਚਣੌਤੀ ਖੜੀ ਹੋ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਨੁੱਖੀ ਆਧਾਰ 'ਤੇ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਅਜਿਹੇ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ।



 

Related Post