CAG ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ, ਜ਼ਮੀਨੀ ਆਮਦਨ ’ਚ 22 ਫੀਸਦ ਦੀ ਕਮੀ

By  Aarti January 5th 2023 12:44 PM

ਰਵਿੰਦਰਮੀਤ ਸਿੰਘ (ਚੰਡੀਗੜ੍ਹ, 5 ਜਨਵਰੀ): ਪੰਜਾਬ ਸਰਕਾਰ ਦੀ ਜ਼ਮੀਨੀ ਆਮਦਨ ’ਚ ਕਮੀ ਦਰਜ ਕੀਤੀ ਗਈ ਹੈ। ਇਸ ਦਾ ਖੁਲਾਸਾ ਕੈਗ ਦੀ ਰਿਪੋਰਟ ਤੋਂ ਹੋਇਆ ਹੈ। ਕੈਗ ਦੀ ਰਿਪੋਰਟ ਮੁਤਾਬਿਕ ਨਵੰਬਰ 2022 ਦੇ ਅੰਕੜਿਆਂ ਮੁਤਾਬਿਕ ਜ਼ਮੀਨੀ ਆਮਦਨ ’ਚ 22 ਫੀਸਦ ਗਿਰਾਵਟ ਨੂੰ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਕਸਾਈਜ਼ ਪਾਲਿਸੀ ਚ ਵੀ 1.57 ਫੀਸਦ ਕਮੀ ਦਰਜ ਕੀਤੀ ਗਈ ਹੈ। ਨਾਲ ਹੀ sales tax ਪੈਟਰੋਲ ਡੀਜਲ ਤੋਂ ਹੋਣ ਵਾਲੀ ਆਮਦਨ ’ਚ 22 ਫੀਸਦ ਕਮੀ ਦਰਜ ਕੀਤੀ ਗਈ ਹੈ। 

ਪੰਜਾਬ ਚ ਭਗਵੰਤ ਮਾਨ ਸਰਕਾਰ ਦੀ ਜੀਐਸਟੀ ਤੋਂ ਆਮਦਨ ਚ ਪਿਛਲੇ ਸਾਲ ਦੇ ਮੁਕਾਬਲੇ ਚ ਕਮੀ ਦੇਖਣ ਨੂੰ ਮਿਲੀ ਹੈ। ਪਿਛਲੇ ਸਾਲ 30034.29 ਕਰੋੜ ਆਮਦਨੀ ਹੋਈ ਸੀ ਪਰ ਇਸ ਸਾਲ ਟੈਕਸ ਆਮਦਨ ’ਚ 35569.29 ਕਰੋੜ ਦੀ ਆਮਦਨੀ ਹੋਈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 5535 ਕਰੋੜ ਰੁਪਏ ਜਿਆਦਾ ਹੈ। ਸਰਕਾਰ ਦੀ ਨਾਨ ਟੈਕਸ ਆਮਦਨ ਤੋਂ 2935 .66 ਕਰੋੜ ਦੀ ਆਮਦਨ ਹੋਈ। ਇਸ ਤਰ੍ਹਾਂ ਨਾਲ ਟੈਕਸ ਆਮਦਨ ਤੋਂ ਆਮਦਨੀ ’ਚ 20 ਫੀਸਦ ਦੀ ਆਮਦਨੀ ਦਾ ਇਜਾਫਾ ਹੋਇਆ ਹੈ। ਪੰਜਾਬ ਸਰਕਾਰ ਨੇ ਇਸ ਸਾਲ 119913 .44 ਕਰੋੜ ਦੀ ਆਮਦਨ ਦਾ ਟੀਚਾ ਰੱਖਿਆ ਹੈ ਜਦਕਿ 8 ਮਹੀਨੇ ਯਾਨੀ ਨਵੰਬਰ ਤੱਕ ਸਰਕਾਰ ਨੂੰ 69911 .95 ਕਰੋੜ ਦੀ ਆਮਦਨੀ ਹੋਈ ਹੈ। 

ਇਸ ਤੋ ਇਲਾਵਾ ਪੰਜਾਬ ਸਰਕਾਰ ਪਿਛਲੇ 8 ਮਹੀਨਿਆਂ ਚ ਜੀਐਸਟੀ ਤੋਂ ਹੋਣ ਵਾਲੀ ਆਮਦਨ ’ਚ ਪਿਛਲੇ ਸਾਲ ਦੇ ਮੁਕਾਬਲੇ ਘੱਟ ਆਮਦਨ ਹੋਈ ਹੈ। ਸਰਕਾਰ ਨੂੰ ਅਪ੍ਰੈਲ 22 ਤੋਂ ਨਵੰਬਰ 2022 ਤੱਕ ਜੀਐਸਟੀ ਤੋਂ 11954 ਕਰੋੜ ਦੀ ਆਮਦਨੀ ਹੋਈ ਹੈ ਜੋ ਕਿ ਪਿਛਲੇ ਸਾਲ ਦੇ  59 .78 ਫੀਸਦ ਦੇ ਮੁਕਾਬਲੇ   58 .17 ਫੀਸਦ ਹੈ। ਯਾਨੀ ਕਿ ਪਿਛਲੇ ਸਾਲ ਦੇ ਮੁਕਾਬਲੇ ਸਰਕਾਰ ਨੂੰ 1.61 ਫੀਸਦ ਆਮਦਨੀ ਹੋਈ ਹੈ। 

ਦੂਜੇ ਪਾਸੇ ਪੰਜਾਬ ਸਰਕਾਰ ਦੀ ਸਟੈਂਪ ਡਿਊਟੀ ਸ਼ਰਾਬ ਪੈਟਰੋਲ ਲੈਂਡ ਆਮਦਨ ਤੋਂ ਪਿਛਲੇ ਸਾਲ ਦੇ ਮੁਕਾਬਲੇ ਘੱਟ ਆਮਦਨ ਹੋਈ ਹੈ। ਕੇਂਦਰ ਤੋਂ ਆਉਣ ਵਾਲੀ ਟੈਕਸਾਂ ਦੇ ਹਿੱਸੇ ਚ ਸਿਰਫ ਵਾਧਾ ਹੋਇਆ ਹੈ ਪਰ ਸਰਕਾਰ ਦੀ ਆਪਣੀ ਆਮਦਨ ਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਦੇਖਣ ਨੂੰ ਮਿਲੀ ਹੈ। 

Related Post