Kapurthala News : ਪੰਜਾਬੀ ਨੌਜਵਾਨ ਦੀ ਕੈਨੇਡਾ ਚ ਇਮਾਰਤ ਤੋਂ ਡਿੱਗਣ ਕਾਰਨ ਮੌਤ, 3 ਸਾਲਾ ਮਾਸੂਮ ਧੀ ਦਾ ਪਿਤਾ ਸੀ ਮਨਵਿੰਦਰ ਦੀਪ ਸਿੰਘ

Punjabi Youth Died in Canada : ਮਨਵਿੰਦਰ ਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਜਿਸ ਦੀ ਕਿ ਉਮਰ 25 ਸਾਲ ਸੀ, ਜੋ ਕਰੀਬ ਦੋ ਸਾਲ ਤੋਂ ਵਰਕ ਪਰਮਿਟ ਤੇ ਕੈਨੇਡਾ ਵਿਖੇ ਗਿਆ ਸੀ, ਉੱਥੇ ਸ਼ਹਿਰ ਸਰੀ ਵਿਖੇ ਬਿਲਡਿੰਗ ਉਸਾਰੀ ਦਾ ਕੰਮ ਕਰਦਾ ਸੀ।

By  KRISHAN KUMAR SHARMA October 7th 2025 10:16 AM -- Updated: October 7th 2025 10:22 AM

Punjabi Youth Died in Canada : ਕਪੂਰਥਲਾ ਦੇ ਪਿੰਡ ਭਟਨੂਰਾ ਕਲਾਂ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋਣ ਦਾ ਦੁਖਦਾਈ ਖਬਰ ਪ੍ਰਾਪਤ ਹੋਈ ਹੈ। ਮਨਵਿੰਦਰ ਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਜਿਸ ਦੀ ਕਿ ਉਮਰ 25 ਸਾਲ ਸੀ। ਜੋ ਕਰੀਬ ਦੋ ਸਾਲ ਤੋਂ ਵਰਕ ਪਰਮਿਟ ਤੇ ਕੈਨੇਡਾ ਵਿਖੇ ਗਿਆ ਸੀ, ਉੱਥੇ ਸ਼ਹਿਰ ਸਰੀ ਵਿਖੇ ਬਿਲਡਿੰਗ ਉਸਾਰੀ ਦਾ ਕੰਮ ਕਰਦਾ ਸੀ।

ਬੈਲਟ ਟੁੱਟਣ ਕਾਰਨ ਡਿੱਗਿਆ ਸੀ ਇਮਾਰਤ ਤੋਂ

ਬੀਤੇ ਕੁੱਝ ਦਿਨ ਪਹਿਲਾਂ ਉਸਦੇ ਸਾਥੀਆਂ ਨੇ ਦੱਸਿਆ ਕਿ ਉਹ ਲੱਕ ਤੇ ਬੈਲਟ ਲਗਾਕੇ ਲਟਕ ਕੇ ਬਿਲਡਿੰਗ 'ਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਬੈਲਟ ਟੁੱਟਣ ਨਾਲ ਉਹ ਬਿਲਡਿੰਗ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਸਿਰ ਤੇ ਸੱਟ ਲੱਗੀ ਅਤੇ ਗੰਭੀਰ ਜਖਮੀ ਹੋ ਗਿਆ, ਉਸ ਦੇ ਸਾਥੀਆਂ ਵੱਲੋਂ ਉਸ ਨੂੰ ਤੁਰੰਤ ਹਸਪਤਾਲ  ਲਿਜਾਇਆ ਗਿਆ। ਜਿੱਥੇ ਉਹ ਪਿਛਲੇ ਚਾਰ ਪੰਜ ਦਿਨ ਤੋਂ ਦਾਖਲ ਸੀ ਅਤੇ ਅੱਜ ਉਸ ਨੌਜਵਾਨ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ, ਜਿਸ ਨਾਲ ਉਸ ਦਾ ਪਰਿਵਾਰ ਭਾਰੀ ਸਦਮੇ ਵਿੱਚ ਹੈ।

3 ਸਾਲਾ ਧੀ ਦਾ ਪਿਤਾ ਸੀ ਨੌਜਵਾਨ

ਮ੍ਰਿਤਕ ਪਿੱਛੇ ਆਪਣੇ ਬਜੁਰਗ ਮਾਤਾ-ਪਿਤਾ ਸਮੇਤ ਪਤਨੀ ਤੇ ਇਕ ਬੇਟਾ ਜਿਸਦੀ ਉਮਰ 3 ਸਾਲ ਛੱਡ ਗਿਆ। ਉਸਦੀ ਮੌਤ ਨਾਲ ਪਰਿਵਾਰ ਗਹਿਰੇ ਸਦਮੇ ਵਿਚ ਹੈ ਅਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Related Post