ਮੋਰੋਕੋ: 6.8-ਤੀਵਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਮਚਾਈ ਤਬਾਹੀ; 600 ਲੋਕਾਂ ਦੀ ਮੌਤ, ਕਈ ਜ਼ਖਮੀ

By  Shameela Khan September 9th 2023 08:43 AM -- Updated: September 9th 2023 01:25 PM

ਵਾਸ਼ਿੰਗਟਨ: ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਮੋਰੋਕੋ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਵਿੱਚ 600 ਲੋਕਾਂ ਦੀ ਮੌਤ ਹੋ ਗਈ। ਨੁਕਸਾਨ ਦਾ ਹਾਲੇ ਕੋਈ ਅਧਿਕਾਰਿਤ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਮਾਰਾਕੇਸ਼ ਤੋਂ 44 ਮੀਲ (71 ਕਿਲੋਮੀਟਰ) ਦੱਖਣ-ਪੱਛਮ ਵਿੱਚ ਰਾਤ 11:11 ਵਜੇ (2211 GMT) 18.5 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ।


ਮਾਰਾਕੇਸ਼ ਵਿੱਚ ਇੱਕ 33 ਸਾਲਾ ਅਬਦੇਲਹਕ ਅਲ ਅਮਰਾਨੀ ਨੇ ਟੈਲੀਫੋਨ ਰਾਹੀਂ ਏ.ਐੱਫ.ਪੀ ਨੂੰ ਦੱਸਿਆ, "ਅਸੀਂ ਬਹੁਤ ਸ਼ਕਤੀਸ਼ਾਲੀ ਭੂਚਾਲ ਮਹਿਸੂਸ ਕੀਤਾ, ਅਤੇ ਮੈਨੂੰ ਅਹਿਸਾਸ ਹੋਇਆ ਕਿ ਇਹ ਇੱਕ ਭੂਚਾਲ ਸੀ। ਮੈਂ ਇਮਾਰਤਾਂ ਨੂੰ ਹਿੱਲਦੇ ਦੇਖ ਸਕਦਾ ਸੀ। ਫਿਰ ਮੈਂ ਬਾਹਰ ਗਿਆ ਤਾਂ ਉੱਥੇ ਬਹੁਤ ਸਾਰੇ ਲੋਕ ਸਨ। ਲੋਕ ਸਾਰੇ ਸਦਮੇ ਅਤੇ ਦਹਿਸ਼ਤ ਵਿੱਚ ਸਨ। ਬੱਚੇ ਰੋ ਰਹੇ ਸਨ ਅਤੇ ਮਾਪੇ ਪਰੇਸ਼ਾਨ ਸਨ।"

ਭੂਚਾਲ ਦੇ ਝਟਕੇ ਸਮੁੰਦਰੀ ਤੱਟੀ ਸ਼ਹਿਰਾਂ ਰਬਾਤ, ਕੈਸਾਬਲਾਂਕਾ ਅਤੇ ਐਸਾਓਇਰਾ ਵਿੱਚ ਵੀ ਮਹਿਸੂਸ ਕੀਤੇ ਗਏ।ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਕੁਝ ਵੀਡੀਓਜ਼ ਜਿਨ੍ਹਾਂ ਵਿੱਚ ਇਮਾਰਤਾਂ, ਗਲੀਆਂ ਵਿੱਚ ਮਲਬੇ ਨੂੰ ਨੂੰ ਢਹਿ-ਢੇਰੀ ਹੁੰਦੇ ਦੇਖਿਆ ਜਾ ਸਕਦਾ ਹੈ। 












Related Post