Fri, Dec 5, 2025
Whatsapp

China Railway Mishap : ਚੀਨ 'ਚ ਰੇਲਗੱਡੀ ਨੇ ਪਟੜੀ 'ਤੇ ਕੰਮ ਕਰ ਰਹੇ ਰੇਲਵੇ ਕਰਮਚਾਰੀਆਂ ਨੂੰ ਕੁਚਲ ਦਿੱਤਾ, 11 ਦੀ ਮੌਤ, ਦੋ ਜ਼ਖਮੀ

China Railway Mishap : ਚੀਨ ਦੇ ਦੱਖਣੀ ਸੂਬੇ ਯੂਨਾਨ (Yunnan) ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਜਿਥੇ ਕੁਨਮਿੰਗ (Kunming) ਸ਼ਹਿਰ ਦੇ ਲੁਓਯਾਂਗ (Luoyang) ਟਾਊਨ ਰੇਲਵੇ ਸਟੇਸ਼ਨ 'ਤੇ ਇੱਕ ਟੈਸਟ ਟ੍ਰੇਨ ਨੇ ਪਟੜੀ 'ਤੇ ਕੰਮ ਕਰਨ ਵਾਲੇ ਨਿਰਮਾਣ ਰੇਲਵੇ ਕਰਮਚਾਰੀਆਂ ਦੇ ਇੱਕ ਸਮੂਹ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਗਿਆਰਾਂ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ

Reported by:  PTC News Desk  Edited by:  Shanker Badra -- November 27th 2025 11:50 AM
China Railway Mishap : ਚੀਨ 'ਚ ਰੇਲਗੱਡੀ ਨੇ ਪਟੜੀ 'ਤੇ ਕੰਮ ਕਰ ਰਹੇ ਰੇਲਵੇ ਕਰਮਚਾਰੀਆਂ ਨੂੰ ਕੁਚਲ ਦਿੱਤਾ, 11 ਦੀ ਮੌਤ, ਦੋ ਜ਼ਖਮੀ

China Railway Mishap : ਚੀਨ 'ਚ ਰੇਲਗੱਡੀ ਨੇ ਪਟੜੀ 'ਤੇ ਕੰਮ ਕਰ ਰਹੇ ਰੇਲਵੇ ਕਰਮਚਾਰੀਆਂ ਨੂੰ ਕੁਚਲ ਦਿੱਤਾ, 11 ਦੀ ਮੌਤ, ਦੋ ਜ਼ਖਮੀ

China Railway Mishap  : ਚੀਨ ਦੇ ਦੱਖਣੀ ਸੂਬੇ ਯੂਨਾਨ (Yunnan) ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਜਿਥੇ ਕੁਨਮਿੰਗ (Kunming) ਸ਼ਹਿਰ ਦੇ ਲੁਓਯਾਂਗ (Luoyang) ਟਾਊਨ ਰੇਲਵੇ ਸਟੇਸ਼ਨ 'ਤੇ ਇੱਕ ਟੈਸਟ ਟ੍ਰੇਨ ਨੇ ਪਟੜੀ 'ਤੇ ਕੰਮ ਕਰਨ ਵਾਲੇ ਨਿਰਮਾਣ ਰੇਲਵੇ ਕਰਮਚਾਰੀਆਂ ਦੇ ਇੱਕ ਸਮੂਹ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਗਿਆਰਾਂ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ।

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਭੂਚਾਲ ਨਾਲ ਸਬੰਧਤ ਉਪਕਰਨਾਂ ਦੀ ਜਾਂਚ ਕਰ ਰਹੀ ਇੱਕ ਟੈਸਟ ਟਰੇਨ ਉਨ੍ਹਾਂ ਨਾਲ ਟਕਰਾ ਗਈ। ਇਹ ਹਾਦਸਾ ਕੁਨਮਿੰਗ ਸ਼ਹਿਰ ਦੇ ਲੁਓਯਾਂਗਜ਼ੇਨ ਰੇਲਵੇ ਸਟੇਸ਼ਨ 'ਤੇ ਵਾਪਰਿਆ, ਜਿੱਥੇ ਰੇਲਵੇ ਕਰਮਚਾਰੀ ਟਰੈਕ ਦੇ ਇੱਕ ਮੋੜ ਵਾਲੇ ਹਿੱਸੇ 'ਤੇ ਕੰਮ ਕਰ ਰਹੇ ਸਨ। ਇੱਕ ਰੇਲਗੱਡੀ ਅਚਾਨਕ ਆਈ ਅਤੇ  ਰੇਲਵੇ ਕਰਮਚਾਰੀਆਂ ਨੂੰ ਕੁਚਲ ਦਿੱਤਾ।


ਚਾਈਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਦੇ ਅਨੁਸਾਰ ਰੇਲਵੇ ਅਧਿਕਾਰੀ ਅਤੇ ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਅਤੇ ਇਲਾਕੇ ਨੂੰ ਸੁਰੱਖਿਅਤ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

ਘਟਨਾ ਤੋਂ ਬਾਅਦ ਸਟੇਸ਼ਨ 'ਤੇ ਸੇਵਾਵਾਂ ਕੁਝ ਸਮੇਂ ਲਈ ਪ੍ਰਭਾਵਿਤ ਰਹੀਆਂ ਪਰ ਰੇਲਗੱਡੀ ਦਾ ਸੰਚਾਲਨ ਹੁਣ ਆਮ ਵਾਂਗ ਹੋ ਗਿਆ ਹੈ। ਇਸ ਦੌਰਾਨ ਹਾਦਸੇ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ 'ਤੇ ਕਾਨੂੰਨ ਅਨੁਸਾਰ ਮੁਕੱਦਮਾ ਚਲਾਇਆ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK