Barnala : ਬਰਨਾਲਾ ਦੇ ਫਰਵਾਹੀ ਪਿੰਡ ਚ ਵੱਡੀ ਘਟਨਾ, ਘਰ ਡਿੱਗਣ ਨਾਲ ਮਲ੍ਹਬੇ ਹੇਠ 3 ਮਜਦੂਰਾਂ ਦੀ ਮੌਤ

Barnala : ਬਰਨਾਲਾ ਦੇ ਫਰਵਾਹੀ ਪਿੰਡ 'ਚ 3 ਮਜਦੂਰਾਂ ਦੀ ਮੌਤ ਹੋ ਗਈ ਹੈ। ਖੌਫਨਾਕ ਮੰਜਰ ਦੀ ਸੀਸੀਟੀਵੀ ਵਿੱਚ ਵਿਖਾਈ ਦੇ ਰਿਹਾ ਹੈ ਕਿ ਕੁੱਝ ਸਕਿੰਟਾਂ ਵਿੱਚ ਹੀ ਘਰ ਦੀ ਇਮਾਰਤ ਡਿੱਗ ਗਈ ਅਤੇ ਸਾਰੇ ਪਾਸੇ ਇੱਕਦਮ ਮਿੱਟੀ ਦਾ ਗੁਬਾਰ ਬਣ ਗਿਆ।

By  KRISHAN KUMAR SHARMA March 29th 2026 11:47 AM -- Updated: March 29th 2026 12:49 PM

Barnala : ਬਰਨਾਲਾ ਦੇ ਫਰਵਾਹੀ ਪਿੰਡ 'ਚ ਵੱਡੀ ਘਟਨਾ ਵਾਪਰੀ ਹੈ, ਜਿਥੇ ਇੱਕ ਘਰ ਡਿੱਗਣ ਨਾਲ 3 ਮਜਦੂਰਾਂ ਦੀ ਮਲ੍ਹਬੇ ਹੇਠ ਦੱਬਣ ਕਾਰਨ ਮੌਤ (Three Death in House Collpsed) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਮੈਂਬਰਾਂ ਅਤੇ ਆਸ ਪਾਸ ਦੇ ਲੋਕਾਂ ਵੱਲੋਂ ਮਲ੍ਹਬੇ ਨੂੰ ਹਟਾਉਣਾ ਤੁਰੰਤ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ (Barnala Police) ਪ੍ਰਸ਼ਾਸਨ ਵੀ ਘਟਨਾ ਦਾ ਪਤਾ ਲੱਗਣ 'ਤੇ ਪਹੁੰਚਿਆ ਹੋਇਆ ਸੀ।

ਸਵੇਰੇ 4 ਵਜੇ ਵਾਪਰਿਆ ਹਾਦਸਾ, ਸੀਸੀਟੀਵੀ 'ਚ ਕੈਦ ਹੋਈ ਘਟਨਾ

ਦੱਸਿਆ ਜਾ ਰਿਹਾ ਕਿ ਘਟਨਾ ਸਵੇਰੇ 4 ਕੁ ਵਜੇ ਦੇ ਨੇੜੇ ਵਾਪਰੀ, ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਖੌਫਨਾਕ ਮੰਜਰ ਦੀ ਸੀਸੀਟੀਵੀ (House Collapsed Video) ਵਿੱਚ ਵਿਖਾਈ ਦੇ ਰਿਹਾ ਹੈ ਕਿ ਕੁੱਝ ਸਕਿੰਟਾਂ ਵਿੱਚ ਹੀ ਘਰ ਦੀ ਇਮਾਰਤ ਡਿੱਗ ਗਈ ਅਤੇ ਸਾਰੇ ਪਾਸੇ ਇੱਕਦਮ ਮਿੱਟੀ ਦਾ ਗੁਬਾਰ ਬਣ ਗਿਆ। ਜਾਣਕਾਰੀ ਸਾਹਮਣੇ ਆਇਆ ਹੈ ਕਿ ਘਰ ਦੀ ਇਮਾਰਤ ਕੁੱਝ ਝੁਕੀ ਹੋਈ ਸੀ, ਜਿਸ ਨੂੰ ਜੈਕ ਨਾਲ ਸਿੱਧਾ ਕਰਨ ਦਾ ਕੰਮ ਚੱਲ ਰਿਹਾ ਸੀ।

ਜਾਣਕਾਰੀ ਅਨੁਸਾਰ, ਸ਼ਨੀਵਾਰ ਰਾਤ ਨੂੰ ਚਾਰ ਨੌਜਵਾਨ ਬੌਬੀ ਸਿੰਘ, ਪ੍ਰਿੰਸ, ਗੁਰਜੀਤ ਸਿੰਘ, ਅਤੇ ਇੱਕ ਅਣਪਛਾਤਾ ਨੌਜਵਾਨ (ਸਾਰੇ ਮੋਗਾ ਦੇ ਵਸਨੀਕ) - ਇੱਕੋ ਘਰ ਦੇ ਅੰਦਰ ਸੁੱਤੇ ਪਏ ਸਨ। ਇਸ ਦੌਰਾਨ ਐਤਵਾਰ ਸਵੇਰੇ ਘਰ ਦੀ ਇੱਕ ਕੰਧ ਅਚਾਨਕ ਡਿੱਗ ਗਈ, ਜਿਸ ਕਾਰਨ ਪੂਰਾ ਘਰ ਢਹਿ ਗਿਆ।

ਮਲਬੇ ਹੇਠ ਦੱਬਣ ਕਾਰਨ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਚੌਥੇ ਨੌਜਵਾਨ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ, ਜਦੋਂ ਕਿ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post