Opposition MP Suspended: ਪੰਜਾਬ ਦੇ 6 ਸਾਂਸਦਾਂ ਨੂੰ ਵੀ ਕੀਤਾ ਗਿਆ ਸਸਪੈਂਡ, ਹੁਣ ਤੱਕ 141 ਸਾਂਸਦ ਕੀਤੇ ਮੁਅੱਤਲ

ਦੱਸ ਦਈਏ ਕਿ ਲੋਕਸਭਾ ’ਚੋਂ ਵਿਰੋਧੀ ਧਿਰਾਂ ਦੇ ਅੱਜ 49 ਸਾਂਸਦ ਸਸਪੈਂਡ ਕੀਤੇ ਗਏ ਹਨ। ਜਿਨ੍ਹਾਂ ’ਚੋਂ ਪੰਜਾਬ ਦੇ 6 ਸਾਂਸਦਾਂ ਨੂੰ ਸਸਪੈਂਡ ਕੀਤਾ ਗਿਆ ਹੈ।

By  Aarti December 19th 2023 01:59 PM -- Updated: December 19th 2023 04:35 PM

Parliament Suspension Controversy: ਸੰਸਦ ਦੀ ਸੁਰੱਖਿਆ 'ਚ ਹੋਈ ਕੁਤਾਹੀ 'ਤੇ ਕੇਂਦਰੀ ਗ੍ਰਹਿ ਮੰਤਰੀ ਤੋਂ ਬਿਆਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਲੋਕ ਸਭਾ ਦੀ ਚੇਅਰ ਦਾ ਅਪਮਾਨ ਕਰਨ ਵਾਲੇ ਕਈ ਸੰਸਦ ਮੈਂਬਰਾਂ ਨੂੰ ਅੱਜ ਫਿਰ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ, ਸਪਾ ਸੰਸਦ ਮੈਂਬਰ ਡਿੰਪਲ ਯਾਦਵ ਅਤੇ ਐਨਸੀਪੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਦੇ ਨਾਂ ਸ਼ਾਮਲ ਹਨ।

ਦੱਸ ਦਈਏ ਕਿ ਲੋਕਸਭਾ ’ਚੋਂ ਵਿਰੋਧੀ ਧਿਰਾਂ ਦੇ ਅੱਜ 49 ਸਾਂਸਦ ਸਸਪੈਂਡ ਕੀਤੇ ਗਏ ਹਨ। ਜਿਨ੍ਹਾਂ ’ਚੋਂ ਪੰਜਾਬ ਦੇ 6 ਸਾਂਸਦਾਂ ਨੂੰ ਸਸਪੈਂਡ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਾਂਸਦ ਜਸਬੀਰ ਡਿੰਪਾ, ਮਨੀਸ਼ਾ ਤਿਵਾੜੀ, ਮੁਹੰਮਦ ਸਦੀਕ, ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ ਤੇ ਸੁਸ਼ੀਲ ਰਿੰਕੂ ਨੂੰ ਸਸਪੈਂਡ ਕੀਤਾ ਗਿਆ ਹੈ। 


ਅੱਜ 48 ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 141 ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ। 18 ਦਸੰਬਰ ਤੱਕ ਕੁੱਲ 92 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Gurshaman Singh Bhatia: ਲੰਡਨ ’ਚ ਲਾਪਤਾ ਹੋਏ ਪੰਜਾਬੀ ਨੌਜਵਾਨ ਜੀ.ਐਸ. ਭਾਟੀਆ ਦੀ ਹੋਈ ਮੌਤ, ਘਰ ’ਚ ਪਸਰਿਆ ਮਾਤਮ

Related Post