Government Scheme: ਕਿਸਾਨਾਂ ਲਈ ਫ਼ਾਇਦੇ ਦਾ ਸੌਦਾ ਹਨ ਇਹ ਸਰਕਾਰੀ ਸਕੀਮਾਂ

By  KRISHAN KUMAR SHARMA February 21st 2024 02:20 PM

Top 5 Government Scheme for Farmers: ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਹੀ ਕੁੱਝ ਸਕੀਮਾਂ ਅਜਿਹੀਆਂ ਹਨ, ਜਿਹੜੀਆਂ ਕਿਸਾਨਾਂ ਨੂੰ ਮਾਨ-ਸਨਮਾਨ ਦੇ ਨਾਲ-ਨਾਲ ਸਮਰੱਥ ਬਣਾਉਂਦੀਆਂ ਹਨ। ਅੱਜ ਅਸੀਂ ਅਜਿਹੀਆਂ ਕੁੱਝ ਸਕੀਮਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਹੁਣ ਤੱਕ ਕਰੋੜਾਂ ਕਿਸਾਨ ਲਾਭ ਲੈ ਚੁੱਕੇ ਹਨ।

ਇਨ੍ਹਾਂ ਸਕੀਮਾਂ (Farmer Scheme) ਵਿੱਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਕਿਸਾਨ ਸਨਮਾਨ ਯੋਜਨਾ, ਖੇਤੀਬਾੜੀ ਬੀਮਾ ਯੋਜਨਾ, ਪਸ਼ੂ ਧਨ ਯੋਜਨਾ, ਮੱਛੀ ਪਾਲਣ ਯੋਜਨਾ, ਦੁੱਧ ਉਤਪਾਦਨ ਯੋਜਨਾ, ਕਿਸਾਨ ਉਤਪਾਦਕ ਸੰਗਠਨ ਸਮੇਤ ਕਈ ਯੋਜਨਾਵਾਂ ਚਲਾਈਆਂ ਹਨ। ਦੱਸ ਦਈਏ ਕਿ ਪੀਐਮ ਕਿਸਾਨ ਯੋਜਨਾ ਤਹਿਤ ਹੁਣ ਤੱਕ ਹੁਣ 8 ਕਰੋੜ ਤੋਂ ਵੱਧ ਲੋਕ ਇਸ ਦਾ ਲਾਭ ਲੈ ਚੁੱਕੇ ਹਨ। ਇੱਥੇ ਅਸੀਂ ਇਹਨਾਂ ਸਕੀਮਾਂ ਬਾਰੇ ਵਿਸਥਾਰ ਵਿੱਚ ਚਰਚਾ ਕਰ ਰਹੇ ਹਾਂ।

PMKMY: ਇਹ ਯੋਜਨਾ 12 ਸਤੰਬਰ 2019 ਨੂੰ ਸ਼ੁਰੂ ਹੋਈ ਸੀ, ਜੋ ਕਿ ਕਿਸਾਨਾਂ ਨੂੰ ਬੁਢਾਪੇ ਵਿੱਚ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਸਕੀਮ ਅਧੀਨ 18 ਤੋਂ 40 ਸਾਲ ਦੀ ਉਮਰ ਦੇ ਕਿਸਾਨ ਆਉਂਦੇ ਹਨ। ਇਸ ਵਿੱਚ ਕਿਸਾਨਾਂ ਤੋਂ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ 55 ਤੋਂ 200 ਰੁਪਏ ਤੱਕ ਦਾ ਬੀਮਾ ਪ੍ਰੀਮੀਅਮ ਲਿਆ ਜਾਂਦਾ ਹੈ। ਇਸ ਤੋਂ ਬਾਅਦ 60 ਸਾਲ ਦੀ ਉਮਰ ਹੋਣ 'ਤੇ ਹਰ ਮਹੀਨੇ 3000 ਰੁਪਏ ਪੈਨਸ਼ਨ ਮਿਲਦੀ ਹੈ।

PM KISAN: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ 24 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਕਿਸਾਨਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਂਦਾ ਹੈ। ਹੁਣ ਤੱਕ ਸਕੀਮ ਤਹਿਤ 8 ਕਰੋੜ ਤੋਂ ਵੱਧ ਲੋਕ ਲਾਭ ਲੈ ਚੁੱਕੇ ਹਨ ਅਤੇ ਛੇਤੀ ਹੀ 16ਵੀਂ ਕਿਸ਼ਤ ਵੀ ਕਿਸਾਨਾਂ ਦੇ ਖਾਤਿਆਂ 'ਚ ਆਉਣ ਦੀ ਸੰਭਾਵਨਾ ਹੈ।

PMFBY: ਫਸਲ ਬੀਮਾ ਯੋਜਨਾ ਸਾਲ 2016 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਕਿਸਾਨਾਂ ਨੂੰ ਕੁਦਰਤੀ ਆਫ਼ਤ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਫਸਲ ਦੀ ਬਿਜਾਈ ਤੋਂ ਲੈ ਕੇ ਵਾਢੀ ਤੱਕ ਦੇ ਜੋਖਮ ਬੀਮਾ ਯੋਜਨਾ ਵਿੱਚ ਕਵਰ ਕੀਤੇ ਜਾਂਦੇ ਹਨ।

MISS: ਇਹ ਸਕੀਮ ਕਿਸਾਨਾਂ ਨੂੰ ਸਸਤੀਆਂ ਦਰਾਂ 'ਤੇ ਖੇਤੀ ਕਰਜ਼ਾ ਮੁਹੱਈਆ ਕਰਵਾਉਂਦੀ ਹੈ। ਇਸ ਤਹਿਤ ਕਿਸਾਨਾਂ ਲਈ ਕਿਸਾਨ ਕ੍ਰੇਡਿਟ ਕਾਰਡ ਯੋਜਨਾ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਕਿਸਾਨ ਖੇਤੀ ਸਬੰਧਿਤ ਕਰਜ਼ਾ ਲੈ ਸਕਦੇ ਹਨ। ਪਹਿਲਾਂ ਇਸ ਨੂੰ ਵਿਆਜ਼ ਅਨੁਦਾਨ ਯੋਜਨਾ ਕਿਹਾ ਜਾਂਦਾ ਸੀ ਪਰ ਬਾਅਦ 'ਚ ਇਸ ਦਾ ਨਾਂ ਸੰਸ਼ੋਧਿਤ ਵਿਆਜ਼ ਅਨੁਦਾਨ ਯੋਜਨਾ ਰੱਖਿਆ ਗਿਆ। ਇਸ ਤਹਿਤ ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦਾ ਖੇਤੀ ਕਰਜ਼ਾ 7 ਫ਼ੀਸਦੀ ਵਿਆਜ਼ 'ਤੇ ਦਿੱਤਾ ਜਾਂਦਾ ਹੈ। ਜੇਕਰ ਕਰਜ਼ਾ ਸਹੀ ਸਮੇਂ 'ਤੇ ਭਰਿਆ ਜਾਂਦਾ ਹੈ ਤਾਂ 3 ਫ਼ੀਸਦੀ ਵਿਆਜ਼ 'ਤੇ ਛੋਟ ਮਿਲਦੀ ਹੈ।

ਖੇਤੀ ਬੁਨਿਆਦੀ ਢਾਂਚਾ ਫੰਡ: ਖੇਤੀਬਾੜੀ ਖੇਤਰ ਵਿੱਚ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਨੇ ਖੇਤੀ ਬੁਨਿਆਦੀ ਢਾਂਚਾ ਫੰਡ ਤਿਆਰ ਕੀਤਾ ਹੈ। ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਸਕੀਮ ਤਹਿਤ ਕੋਲਡ ਸਟੋਰੇਜ ਦੀ ਉਸਾਰੀ, ਪ੍ਰੋਸੈਸਿੰਗ ਯੂਨਿਟ, ਵੇਅਰਹਾਊਸ, ਪੈਕੇਜਿੰਗ ਯੂਨਿਟ ਆਦਿ ਦੀ ਸਥਾਪਨਾ ਲਈ ਕਿਸਾਨਾਂ ਨੂੰ 2 ਕਰੋੜ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਹਨ। ਇਸ ਯੋਜਨਾ ਵਿੱਚ, 2 ਕਰੋੜ ਰੁਪਏ ਤੱਕ ਦੇ ਕਰਜ਼ੇ 'ਤੇ ਵੱਧ ਤੋਂ ਵੱਧ 7 ਸਾਲਾਂ ਲਈ 03 ਪ੍ਰਤੀਸ਼ਤ ਤੱਕ ਦੀ ਵਿਆਜ ਛੋਟ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: 

- ਬਾਥਰੂਮ 'ਚ ਲੱਗੇ ਧੱਬੇ ਨਹੀਂ ਮਿਟ ਰਹੇ ਤਾਂ ਵਰਤੋਂ ਇਹ ਨੁਸਖੇ, ਮਿੰਟਾਂ 'ਚ ਨਿਕਲ ਜਾਣਗੇ ਦਾਗ਼

- Yummy Cake From Roti: ਰਾਤ ਦੀਆਂ ਰੋਟੀਆਂ ਤੋਂ ਬਣਾਓ ਸਵਾਦਿਸ਼ਟ ਕੇਕ, ਜਾਣੋ ਵਿਧੀ

- ਬੱਚਿਆਂ ਦੀ ਖੁਰਾਕ 'ਚ ਸ਼ਾਮਲ ਕਰੋ ਇਹ ਸੁਪਰਫੂਡ, ਤੇਜ਼ੀ ਨਾਲ ਹੋਵੇਗਾ ਦਿਮਾਗੀ ਵਿਕਾਸ

- ਕੁੱਤਿਆਂ ਨੂੰ ਖੁਰਾਕ 'ਚ ਦਿਓ ਇਹ ਚੀਜ਼ਾਂ, ਕਦੇ ਨਹੀਂ ਬਿਮਾਰ ਹੋਵੇਗਾ ਤੁਹਾਡਾ ਪਾਲਤੂ

Related Post